Canada: ਜੇਲ੍ਹ ਦੇ ਕੈਦੀ ਨਾਲ ਰਿਲੇਸ਼ਨ ਬਣਾਉਣ ਵਾਲੀ ਪੰਜਾਬਣ ਅਫ਼ਸਰ ਨੂੰ ਕੋਰਟ ਨੇ ਸੁਣਾਈ ਸਜ਼ਾ
ਓਟਾਵਾ / Canada 26 ਜੂਨ 2026: ਕੈਨੇਡਾ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਦਾਲਤ ਨੇ ਪੰਜਾਬੀ ਮੂਲ ਦੀ ਇੱਕ ਮਹਿਲਾ ਜੇਲ੍ਹ ਗਾਰਡ ਨੂੰ ਕੈਦੀ ਨਾਲ ਨਿੱਜੀ ਰਿਸ਼ਤਾ ਰੱਖਣ ਅਤੇ ਉਸਦੀ ਗੈਰ-ਕਾਨੂੰਨੀ ਮਦਦ ਕਰਨ ਦੇ ਦੋਸ਼ ਹੇਠ 2 ਸਾਲ ਦੀ ਸਜ਼ਾ ਸੁਣਾਈ ਹੈ।
ਕੀ ਹੈ ਪੂਰੀ ਸਜ਼ਾ?
ਅਦਾਲਤ ਵੱਲੋਂ ਸੁਣਾਈ ਗਈ ਇਸ ਸਜ਼ਾ ਦੇ ਤਹਿਤ ਮਹਿਲਾ ਗਾਰਡ ਨੂੰ, ਕੁਝ ਨਿਰਧਾਰਤ ਸਮੇਂ ਤੱਕ ਆਪਣੇ ਘਰ ਦੇ ਅੰਦਰ ਹੀ ਨਜ਼ਰਬੰਦ ਰਹਿਣਾ ਪਵੇਗਾ। ਘਰ ਵਿੱਚ ਨਜ਼ਰਬੰਦੀ ਦੇ ਨਾਲ-ਨਾਲ ਉਸ ਨੂੰ ਸਮਾਜ ਭਲਾਈ ਦੇ ਕੰਮਾਂ (ਕਮਿਊਨਿਟੀ ਸਰਵਿਸ) ਵਿੱਚ ਵੀ ਹਿੱਸਾ ਲੈਣਾ ਪਵੇਗਾ।
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜੇਲ੍ਹ ਦੀ ਸੁਰੱਖਿਆ ਅਤੇ ਨਿਯਮਾਂ ਦੀ ਜ਼ਿੰਮੇਵਾਰੀ ਸਾਂਭਣ ਵਾਲੀ ਇਸ ਪੰਜਾਬੀ ਮੂਲ ਦੀ ਮਹਿਲਾ ਨੇ ਜੇਲ੍ਹ ਦੇ ਅੰਦਰ ਬੰਦ ਇੱਕ ਕੈਦੀ ਨਾਲ ਨਾ ਸਿਰਫ਼ ਨਿੱਜੀ ਸੰਬੰਧ ਬਣਾਏ, ਬਲਕਿ ਕਈ ਮਾਮਲਿਆਂ ਵਿੱਚ ਕਾਨੂੰਨ ਦੇ ਖ਼ਿਲਾਫ਼ ਜਾ ਕੇ ਉਸਦੀ ਮਦਦ ਵੀ ਕੀਤੀ।
ਅਦਾਲਤ ਨੇ ਇਸ ਨੂੰ ਡਿਊਟੀ ਵਿੱਚ ਵੱਡੀ ਲਾਪਰਵਾਹੀ ਅਤੇ ਭਰੋਸੇ ਦੀ ਉਲੰਘਣਾ ਮੰਨਦਿਆਂ ਇਹ ਫੈਸਲਾ ਸੁਣਾਇਆ ਹੈ।



