Withdrawing money from PF account has become easier; ਮੁਲਾਜ਼ਮਾਂ ਦੇ ਹੱਕ ‘ਚ ਵੱਡਾ ਫ਼ੈਸਲਾ; PF ਖਾਤੇ ‘ਚੋਂ ਪੈਸੇ ਕਢਵਾਉਣਾ ਹੋਇਆ ਸੌਖਾ; ਸਰਕਾਰ ਵੱਲੋਂ ਨਵੀਂ ਯੋਜਨਾ ਨੋਟੀਫਾਈ
ਹੁਣ UPI ਅਤੇ WhatsApp ਰਾਹੀਂ ਵੀ ਮਿਲਣਗੀਆਂ ਸੁਵਿਧਾਵਾਂ
ਨਵੀਂ ਦਿੱਲੀ 2 ਜੁਲਾਈ, 2026- ਪੀ.ਐੱਫ. (PF) ਖਾਤਾ ਧਾਰਕਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਹੈ। ਕੇਂਦਰ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐੱਫ.) ਯੋਜਨਾ, 2026 ਨੂੰ ਨੋਟੀਫਾਈ ਕਰ ਦਿੱਤਾ ਹੈ, ਜਿਸ ਤਹਿਤ 29 ਜੂਨ ਤੋਂ ਖਾਤੇ ਵਿੱਚੋਂ ਅੰਸ਼ਕ ਪੈਸੇ ਕਢਵਾਉਣ (Partial Withdrawal) ਨਾਲ ਜੁੜੇ ਕਈ ਅਹਿਮ ਬਦਲਾਅ ਲਾਗੂ ਹੋ ਗਏ ਹਨ। ਨਵੀਂ ਵਿਵਸਥਾ ਅਨੁਸਾਰ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਮੈਂਬਰ ਹੁਣ ਆਪਣੇ ਈ.ਪੀ.ਐੱਫ. ਖਾਤੇ ਵਿੱਚੋਂ ਅੰਸ਼ਕ ਨਿਕਾਸੀ ਤਾਂ ਹੀ ਕਰ ਸਕਣਗੇ, ਜੇਕਰ ਉਨ੍ਹਾਂ ਦੇ ਖਾਤੇ ਵਿੱਚ ਯੋਗ ਰਾਸ਼ੀ (Eligible Member Balance) ਦਾ ਘੱਟੋ-ਘੱਟ 25% ਹਿੱਸਾ ਸੁਰੱਖਿਅਤ ਬਚਿਆ ਰਹੇਗਾ।
ਯਾਨੀ ਕਿਸੇ ਵੀ ਮੈਂਬਰ ਨੂੰ ਪੈਸੇ ਕਢਵਾਉਣ ਤੋਂ ਪਹਿਲਾਂ ਆਪਣੇ ਖਾਤੇ ਵਿੱਚ ਘੱਟੋ-ਘੱਟ 25% ਰਾਸ਼ੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ। ਕਿਸੇ ਵੀ ਅੰਸ਼ਕ ਨਿਕਾਸੀ ਦੀ ਗਣਨਾ (Calculation) ਇਸ 25% ਰਾਸ਼ੀ ਨੂੰ ਵੱਖ ਰੱਖਣ ਤੋਂ ਬਾਅਦ ਹੀ ਕੀਤੀ ਜਾਵੇਗੀ। ਇਹ ਘੱਟੋ-ਘੱਟ ਬਾਕੀ ਰਾਸ਼ੀ (ਮਿਨੀਮਮ ਬੈਲੈਂਸ) ਕਰਮਚਾਰੀ ਅਤੇ ਨਿਯੋਕਤਾ (Employer) ਦੋਵਾਂ ਦੇ ਯੋਗਦਾਨ ‘ਤੇ ਲਾਗੂ ਹੋਵੇਗੀ।
ਜੇਕਰ ਖਾਤੇ ਵਿੱਚ 10 ਲੱਖ ਹਨ, ਤਾਂ ਕਢਵਾ ਸਕੋਗੇ 7,50,000 ਰੁਪਏ
ਉਦਾਹਰਨ ਦੇ ਤੌਰ ‘ਤੇ, ਜੇਕਰ ਕਿਸੇ ਮੈਂਬਰ ਦੇ ਖਾਤੇ ਵਿੱਚ ਕੁੱਲ ਯੋਗ ਰਾਸ਼ੀ 10 ਲੱਖ ਰੁਪਏ ਹੈ, ਤਾਂ ਉਸ ਨੂੰ 2,50,000 ਰੁਪਏ ਖਾਤੇ ਵਿੱਚ ਬਣਾ ਕੇ ਰੱਖਣੇ ਪੈਣਗੇ। ਇਸ ਤੋਂ ਬਾਅਦ ਹੀ ਉਹ ਯੋਜਨਾ ਦੇ ਨਿਯਮਾਂ ਅਨੁਸਾਰ ਵੱਧ ਤੋਂ ਵੱਧ 7,50,000 ਰੁਪਏ ਤੱਕ ਦੀ ਨਿਕਾਸੀ ਕਰ ਸਕੇਗਾ। ਨਵੀਂ ਯੋਜਨਾ ਵਿੱਚ ‘ਐਲੀਜੀਬਲ ਮੈਂਬਰ ਬੈਲੈਂਸ’ ਦੀ ਵੀ ਸਪੱਸ਼ਟ ਪਰਿਭਾਸ਼ਾ ਦਿੱਤੀ ਗਈ ਹੈ। ਇਸ ਅਨੁਸਾਰ, ਖਾਤੇ ਵਿੱਚ ਉਪਲਬਧ ਕੁੱਲ ਰਾਸ਼ੀ ਵਿੱਚੋਂ ਲਾਜ਼ਮੀ 25% ਮਿਨੀਮਮ ਬੈਲੈਂਸ ਘਟਾਉਣ ਤੋਂ ਬਾਅਦ ਬਚੀ ਰਕਮ ਨੂੰ ਹੀ ਯੋਗ ਬਾਕੀ ਰਾਸ਼ੀ ਮੰਨਿਆ ਜਾਵੇਗਾ।
ਨਵੀਂ ਈ.ਪੀ.ਐੱਫ. ਯੋਜਨਾ ਵਿੱਚ ਉਨ੍ਹਾਂ ਹਾਲਾਤਾਂ ਦਾ ਵੀ ਦਾਇਰਾ ਵਧਾਇਆ ਗਿਆ ਹੈ, ਜਿਨ੍ਹਾਂ ਵਿੱਚ ਮੈਂਬਰ ਆਪਣੇ ਖਾਤੇ ਵਿੱਚੋਂ ਪੈਸੇ ਕਢਵਾ ਸਕਦੇ ਹਨ। ਹੁਣ ਮੈਂਬਰ ਮਕਾਨ ਜਾਂ ਫਲੈਟ ਖਰੀਦਣ ਲਈ। ਘਰ ਬਣਾਉਣ ਲਈ ਪਲਾਟ ਖਰੀਦਣ, ਨਵਾਂ ਘਰ ਬਣਾਉਣ ਜਾਂ ਹੋਮ ਲੋਨ ਚੁਕਾਉਣ ਲਈ। ਘਰ ਦੀ ਮੁਰੰਮਤ (Repairing) ਜਾਂ ਸੁਧਾਰ ਲਈ, ਰਿਹਾਇਸ਼ੀ ਉਦੇਸ਼ਾਂ ਲਈ ਰਾਸ਼ੀ ਕਢਵਾ ਸਕਣਗੇ।
ਇਸ ਤੋਂ ਇਲਾਵਾ ਬੀਮਾਰੀ, ਉੱਚ ਸਿੱਖਿਆ ਅਤੇ ਵਿਆਹ ਵਰਗੇ ਖਰਚਿਆਂ ਲਈ ਮੈਂਬਰ ਆਪਣੀ ਯੋਗ ਬਾਕੀ ਰਾਸ਼ੀ ਦਾ 100% ਤੱਕ ਕਢਵਾ ਸਕਣਗੇ। ਨਵੀਂ ਵਿਵਸਥਾ ਤਹਿਤ ਹੁਣ ਕੇਵਲ 12 ਮਹੀਨਿਆਂ ਦੀ ਸਰਵਿਸ ਪੂਰੀ ਹੋਣ ਤੋਂ ਬਾਅਦ ਵੀ ਅੰਸ਼ਕ ਨਿਕਾਸੀ ਦੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ, ਵਿਸ਼ੇਸ਼ ਹਾਲਾਤਾਂ ਵਿੱਚ ਪੈਸੇ ਕਢਵਾਉਣ ਲਈ ਕਿਸੇ ਵਾਧੂ ਸਪੱਸ਼ਟੀਕਰਨ (Explanation) ਦੀ ਲੋੜ ਨਹੀਂ ਹੋਵੇਗੀ।
UPI ਅਤੇ WhatsApp ਰਾਹੀਂ ਵੀ ਮਿਲੇਗੀ ਵੱਡੀ ਸੁਵਿਧਾ
ਇਸ ਦੌਰਾਨ, EPFO ਨੇ ਆਪਣੇ ਮੈਂਬਰਾਂ ਲਈ ਇੱਕ ਨਵੀਂ ਡਿਜੀਟਲ ਸੁਵਿਧਾ ਦਾ ਟੈਸਟਿੰਗ (Trial) ਵੀ ਪੂਰਾ ਕਰ ਲਿਆ ਹੈ, ਜਿਸ ਤਹਿਤ PF ਦੀ ਰਾਸ਼ੀ ਸਿੱਧੇ UPI ਰਾਹੀਂ ਬੈਂਕ ਖਾਤੇ ਵਿੱਚ ਪ੍ਰਾਪਤ ਕੀਤੀ ਜਾ ਸਕੇਗੀ। ਇਹ ਪਹਿਲਕਦਮੀ EPFO ਦੀਆਂ ਉਨ੍ਹਾਂ ਯੋਜਨਾਵਾਂ ਦਾ ਹਿੱਸਾ ਹੈ, ਜਿਨ੍ਹਾਂ ਦਾ ਉਦੇਸ਼ ਦੇਸ਼ ਦੇ 7 ਕਰੋੜ ਤੋਂ ਵੱਧ ਮੈਂਬਰਾਂ ਲਈ ਸੇਵਾਵਾਂ ਨੂੰ ਤੇਜ਼, ਸਰਲ ਅਤੇ ਵਧੇਰੇ ਸੁਵਿਧਾਜਨਕ ਬਣਾਉਣਾ ਹੈ।
EPFO ਅਗਲੇ ਇੱਕ ਮਹੀਨੇ ਦੇ ਅੰਦਰ ਵਟਸਐਪ (WhatsApp) ਆਧਾਰਿਤ ਮੈਂਬਰ ਸੇਵਾਵਾਂ ਵੀ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਸੇਵਾਵਾਂ ਦੀ ਪਹੁੰਚ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਬਿਹਤਰ ਹੋਵੇਗੀ; ਮੈਂਬਰ EPFO ਦੇ ਵੈਰੀਫਾਈਡ ਵਟਸਐਪ ਨੰਬਰ ‘ਤੇ “Hello” ਮੈਸੇਜ ਭੇਜ ਕੇ ਗੱਲਬਾਤ ਸ਼ੁਰੂ ਕਰ ਸਕਣਗੇ। ਵਟਸਐਪ ਰਾਹੀਂ ਮੈਂਬਰ ਆਪਣੇ ਪੀ.ਐੱਫ. ਖਾਤੇ ਦਾ ਬੈਲੈਂਸ ਦੇਖ ਸਕਣਗੇ। ਪਿਛਲੇ ਪੰਜ ਲੈਣ-ਦੇਣ (Transactions) ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਆਪਣੇ ਕਲੇਮ (Claim Status) ਦੀ ਸਥਿਤੀ ਨੂੰ ਵੀ ਟ੍ਰੈਕ ਕਰ ਸਕਣਗੇ। ਵਰਤੋਂਕਾਰਾਂ ਦੀ ਸਹੂਲਤ ਲਈ ਇਹ ਸੇਵਾ ਪੰਜਾਬੀ ਸਮੇਤ ਵਿਭਿੰਨ ਭਾਰਤੀ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਜਾਵੇਗੀ।



