Police officer slaps youth! ਥਾਣੇਦਾਰ ਨੇ ਨੌਜਵਾਨ ਨੂੰ ਮਾਰਿਆ ਥੱਪੜ; ਭੜਕੇ ਨੌਜਵਾਨਾਂ ਨੇ ਪੁਲਿਸ ਅਧਿਕਾਰੀ ਨੂੰ ਸ਼ਰੇਆਮ ਕੁੱਟਿਆ, ਵੀਡੀਓ ਵਾਇਰਲ
ਜ਼ੀਰਕਪੁਰ 3 ਜੁਲਾਈ, 2026: ਜ਼ੀਰਕਪੁਰ ਦੇ ਵੀ.ਆਈ.ਪੀ. (VIP) ਰੋਡ ‘ਤੇ ਬੀਤੀ ਦੇਰ ਰਾਤ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਸੜਕ ਵਿਚਕਾਰ ਪੁਲਿਸ ਅਤੇ ਕੁਝ ਨੌਜਵਾਨਾਂ ਵਿਚਾਲੇ ਜ਼ਬਰਦਸਤ ਹੱਥੋਪਾਈ (Police officer slaps youth) ਹੋ ਗਈ। ਇਸ ਹੰਗਾਮੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ, VIP ਰੋਡ ‘ਤੇ ਬਣੇ ਪੁਲਿਸ ਚੌਕੀ (ਬੀਟ ਬਾਕਸ) ਦੇ ਇੰਚਾਰਜ ਏ.ਐੱਸ.ਆਈ. (ASI) ਸ਼ਰਤ ਧੀਮਾਨ ਦੀ ਕਿਸੇ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ ਸੀ। ਕਥਿਤ ਤੌਰ ‘ਤੇ ਉਕਤ ਏ.ਐੱਸ.ਆਈ. ਨਸ਼ੇ ਦੀ ਹਾਲਤ ਵਿੱਚ ਦੱਸੇ ਜਾ ਰਹੇ ਹਨ, ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਵਾਇਰਲ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਹਿਸਬਾਜ਼ੀ ਦੌਰਾਨ ਆਪਾ ਖੋਹ ਚੁੱਕੇ ASI ਨੇ ਅਚਾਨਕ ਇੱਕ ਨੌਜਵਾਨ ਦੇ ਮੂੰਹ ‘ਤੇ ਜ਼ੋਰਦਾਰ ਥੱਪੜ ਜੜ ਦਿੱਤਾ। ਪੁਲਿਸ ਅਧਿਕਾਰੀ ਵੱਲੋਂ ਸ਼ਰੇਆਮ ਮਾਰੇ ਗਏ ਇਸ ਥੱਪੜ ਤੋਂ ਬਾਅਦ ਮਾਮਲਾ ਸ਼ਾਂਤ ਹੋਣ ਦੀ ਬਜਾਏ ਹੋਰ ਵਿਗੜ ਗਿਆ।
ASI ਦੀ ਇਸ ਹਰਕਤ ਤੋਂ ਭੜਕੇ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਕਾਨੂੰਨ ਹੱਥ ਵਿੱਚ ਲੈਂਦਿਆਂ ਮੌਕੇ ‘ਤੇ ਹੀ ਪੁਲਿਸ ਅਧਿਕਾਰੀ ‘ਤੇ ਹਮਲਾ ਕਰ ਦਿੱਤਾ। ਦੇਖਦੇ ਹੀ ਦੇਖਦੇ VIP ਰੋਡ ਇੱਕ ਜੰਗ ਦੇ ਮੈਦਾਨ ਵਿੱਚ ਬਦਲ ਗਈ ਅਤੇ ਨੌਜਵਾਨਾਂ ਨੇ ਏ.ਐੱਸ.ਆਈ. ਨਾਲ ਬੁਰੀ ਤਰ੍ਹਾਂ ਹੱਥੋਪਾਈ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਹੰਗਾਮੇ ਨੂੰ ਦੇਖਣ ਲਈ ਆਲੇ-ਦੁਆਲੇ ਦੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਉਕਤ ਏ.ਐੱਸ.ਆਈ. ਸ਼ਰਤ ਧੀਮਾਨ ਕੁਝ ਮਹੀਨੇ ਪਹਿਲਾਂ ਹੀ ਪ੍ਰਮੋਟ ਹੋ ਕੇ ਇਸ ਅਹੁਦੇ ‘ਤੇ ਆਏ ਸਨ, ਪਰ ਇਸ ਤਾਜ਼ਾ ਘਟਨਾ ਨੇ ਪੂਰੇ ਪੁਲਿਸ ਮਹਿਕਮੇ ਨੂੰ ਸ਼ਰਮਸਾਰ ਕਰ ਦਿੱਤਾ ਹੈ।Police officer slaps youth
ਇਸ ਸਾਰੇ ਮਾਮਲੇ ਸਬੰਧੀ ਜਦੋਂ ਜ਼ੀਰਕਪੁਰ ਦੇ ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ, “ਇਹ ਮਾਮਲਾ ਸਾਡੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।” ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਖ਼ਿਲਾਫ਼ ਕੀ ਕਾਰਵਾਈ ਕਰਦੇ ਹਨ, ਇਹ ਆਉਣ ਵਾਲੇ ਦਿਨਾਂ ਵਿੱਚ ਹੀ ਸਪੱਸ਼ਟ ਹੋ ਸਕੇਗਾ।



