ਸ੍ਰੀ ਚਮਕੌਰ ਸਾਹਿਬ / ਮੋਰਿੰਡਾ 7 ਜੁਲਾਈ (ਭਟੋਆ): ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਬੇਲਾ ਕਾਲਜ ਰੋਪੜ ਵਿਖੇ ਉਘੇ ਲੇਖਕ ਸਮਾਜ ਸੇਵਕ ਦਵਿੰਦਰ ਸਿੰਘ ਜਟਾਣਾ ਦੀ ਪਲੇਠੀ ਪੁਸਤਕ “ਵਿੱਦਿਅਕ ਅਦਾਰੇ ਜਿਨਾਂ ਪੁਆਧ ਦੀ ਨੁਹਾਰ ਬਦਲੀ” ਨੂੰ ਸੰਤ ਬਾਬਾ ਅਵਤਾਰ ਸਿੰਘ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਰੋਪੜ ਵਾਲਿਆਂ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਨੇ ਦਵਿੰਦਰ ਸਿੰਘ ਜਟਾਣਾ ਜੀ ਨੂੰ ਇਸ ਪੁਸਤਕ ਦੇ ਸੰਬੰਧ ਚ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਤਾਬਾਂ ਦੇ ਜੁੜੇ ਰਹਿਣਾ ਚਾਹੀਦਾ ਹੈ ਤੇ ਕਿਤਾਬ ਇਨਸਾਨ ਦਾ ਜੀਵਨ ਬਦਲ ਕੇ ਰੱਖ ਦਿੰਦੀ ਹੈ ਤੇ ਇਹ ਕਿਤਾਬ ਇਕ ਸਾਡੇ ਬਹੁਤ ਹੀ ਖੂਬਸੂਰਤ ਇਲਾਕੇ ਪੁਆਧ ਦੇ ਬਾਰੇ ਹੈ ਜੋ ਕਿ ਸਭ ਨੂੰ ਪੜਨੀ ਚਾਹੀਦੀ ਹੈ ਤੇ ਉਹਨਾ ਦਵਿੰਦਰ ਸਿੰਘ ਜਟਾਣਾ ਨੂੰ ਵਧਾਈ ਦਿੱਤੀ।
ਇਸ ਮੌਕੇ ਹਰਬੰਸ ਸਿੰਘ ਕੰਧੋਲਾ ਨੇ ਵੀ ਦਵਿੰਦਰ ਸਿੰਘ ਜਟਾਣਾ ਨੂੰ ਇਸ ਪਲੇਠੀ ਕਿਤਾਬ ਦੇ ਲੋਕ ਆਰਪਣ ਦੇ ਲਈ ਵਧਾਈਆਂ ਦਿੱਤੀਆ । ਇਸ ਮੌਕੇ ਦਵਿੰਦਰ ਸਿੰਘ ਜਟਾਣਾ ਜੀ ਨੇ ਆਏ ਹੋਏ ਸਾਰੇ ਮਹਿਮਾਨ ਤੇ ਮੁੱਖ ਮਹਿਮਾਨ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦਾ ਧੰਨਵਾਦ ਕੀਤਾ ਤੇ ਇਸ ਕਿਤਾਬ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹੋਰ ਬੁਲਾਰਿਆ ਨੇ ਵੀ ਆਪਣੇ ਸੰਬੋਧਨ ਦੌਰਾਨ ਦਵਿੰਦਰ ਸਿੰਘ ਜਟਾਣਾਂ ਨੂੰ ਵਧਾਈਆਂ ਦਿੱਤੀਆ।
ਇਸ ਮੌਕੇ ਹਰਬੰਸ ਸਿੰਘ ਕੰਧੋਲਾ, ਸੁਖਵਿੰਦਰ ਸਿੰਘ ਵਿਸਕੀ ਚੈਅਰਮੈਨ ਬੇਲਾ ਕਾਲਜ, ਗੁਰਮੁੱਖ ਸਿੰਘ ਸੈਣੀ, ਅਜਮੇਰ ਸਿੰਘ ਲੋਦੀ ਮਾਜਰਾ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਚੌਧਰੀ ਰਾਜ ਪਾਲ, ਹਰਨੇਕ ਸਿੰਘ, ਡਾਕਟਰ ਸਲੇਸ਼ ਸ਼ਰਮਾਂ ਡਾਇਰੈਕਟਰ ਬੇਲਾ ਫਾਰਮੇਸੀ ਕਾਲਜ, ਅਮਰਜੀਤ ਸਿੰਘ, ਰਜਿੰਦਰ ਸਿੰਘ ਨੰਨੂਆ ਪ੍ਰਧਾਨ ਸੈਣੀ ਭਵਨ ਰੋਪੜ, ਅਮਰਜੀਤ ਸਿੰਘ, ਸਤਨਾਮ ਸਿੰਘ ਸੱਤੀ ਜਿਲਾ ਇੰਚਾਰਜ ਅਜੀਤ, ਬਹਾਦਰਜੀਤ ਸਿੰਘ, ਜਗਜੀਤ ਸਿੰਘ ਜੱਗੀ ਪੀ ਟੀ ਸੀ ਤੇ ਬੇਲਾ ਕਾਲਜ ਦੇ ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ ਸਮੇਤ ਸਾਰਾ ਸਟਾਫ ਹਾਜ਼ਰ ਸੀ।



