ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਅੱਜ ਹੋਣ ਵਾਲੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ

Top Trending News ਪੰਜਾਬ
  • ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਅੱਜ ਹੋਣ ਵਾਲੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ

ਮੋਰਿੰਡਾ 8 ਜੁਲਾਈ (ਭਟੋਆ): ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਅੱਜ ਹੋਣ ਵਾਲੀ ਚੋਣ, ਇਸ ਚੋਣ ਲਈ ਨਿਯੁਕਤ ਕੀਤੇ ਗਏ ਕਨਵੀਨਰ ਕੰਮ ਐਸਡੀਐਮ ਮੋਰਿੰਡਾ ਸ਼੍ਰੀ ਚੇਤਨ ਬੰਗੜ ਦੀ ਸਿਹਤ ਅਚਾਨਕ ਖਰਾਬ ਹੋ ਜਾਣ ਕਾਰਨ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਦਕਾ ਅਫਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਚੋਣ ਅਧਿਕਾਰੀ ਕੰਮ ਐਸਡੀਐਮ ਸ੍ਰੀ ਚੇਤਨ ਮੰਗੜ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੈਵਲ ਵਧ ਜਾਣ ਕਾਰਨ ਉਹ ਇਹ ਮੀਟਿੰਗ ਅਟੈਂਡ ਨਹੀਂ ਕਰ ਸਕੇ ਜੀ ਇਸ ਕਾਰਨ ਇਹ ਚੋਣ ਮੀਟਿੰਗ ਮੁਲਤਵੀ ਕਰਨ ਪਈ ਜਦ ਕਿ ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਸਮੇਤ ਚੁਣੇ ਗਏ ਸਾਰੇ 15 ਕੌਂਸਲ ਦਾ ਮੀਟਿੰਗ ਵਿੱਚ ਹਾਜ਼ਰ ਸਨ।

ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਚੋਣ ਮੀਟਿੰਗ ਮੁਲਤਵੀ ਕਰਨ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ ਤੇ ਕਿਹਾ ਕਿ ਨਗਰ ਕੌਂਸਲ ਦੇ ਚੁਣੇ ਗਏ 15 ਮੈਂਬਰਾਂ ਵਿੱਚੋਂ 12 ਮੈਂਬਰ ਕਾਂਗਰਸ ਨਾਲ ਸੰਬੰਧਿਤ ਹਨ ਪ੍ਰੰਤੂ ਸੂਬਾ ਸਰਕਾਰ ਤੇ ਸਥਾਨਕ ਵਿਧਾਇਕ ਵੱਲੋਂ ਆਪਣੀ ਹਾਰ ਨੂੰ ਭਾਂਪਦਿਆਂ ਐਨ ਮੌਕੇ ਤੇ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਹੈ, ਤਾਂ ਕਿ ਕੌਂਸਲਰਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਕੀਤਾ ਜਾ ਸਕੇ। ਭਾਂਵੇ ਕਿ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਕੋਈ ਵੀ ਕੌਂਸਲਰ ਚੋਣ ਨਹੀਂ ਜਿੱਤ ਸਕਿਆ ਸੀ।
ਦੱਸਣਯੋਗ ਹੈ ਕਿ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੇ ਚੋਣ ਨਿਸ਼ਾਨ ਤੇ 10 ਕੌਂਸਲਰ ਜਿੱਤੇ ਸਨ, ਜਦਕਿ ਅਜਾਦ ਤੌਰ ਤੇ ਜਿੱਤੇ ਦੋ ਕੌਂਸਲਰ ਵੀ ਬਾਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਜਾਣ ਨਾਲ ਕਾਂਗਰਸ ਕੋਲ 12 , ਅਕਾਲੀ ਦਲ ਦਾ ਇੱਕ ਅਤੇ ਅਕਾਲੀ ਪਿਛੋਕੜ ਦੇ 2 ਅਜਾਦ ਕੌਂਸਲਰ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਚੋਣ ਮੀਟਿੰਗ ਤੋ ਪਹਿਲਾਂ ਕਾਂਗਰਸ ਨਾਲ ਸਬੰਧਿਤ ਕੌਸਲਰਾਂ ਵੱਲੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤੇ ਮੀਟਿੰਗ ਕਰਕੇ ਬਕਾਇਦਾ ਪ੍ਰਧਾਨ ਤੇ ਹੋਰ ਆਹੁਦੇਦਾਰ ਨਾਮਜਦ ਕਰ ਦਿੱਤੇ ਸਨ ,ਜਿਨਾ ਵੱਲੋ ਸਰਕਾਰ ਵੱਲੋ ਰੱਖੀ ਗਈ ਮੀਟਿੰਗ ਵਿੱਚ ਚੋਣ ਅਧਿਕਾਰੀ ਕੋਲ ਇਹ ਦਾਅਵਾ ਪੇਸ਼ ਕੀਤਾ ਜਾਣਾ ਸੀ, ਪਰੰਤੂ ਚੋਣ ਅਧਿਕਾਰੀ ਦੇ ਛੁੱਟੀ ਤੇ ਜਾਣ ਕਾਰਨ ਤੇ ਮੀਟਿੰਗ ਮੁਲਤਵੀ ਕਰਨ ਨਾਲ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ। ਦਿਲਚਸਪ ਗੱਲ ਇਹ ਹੋਈ ਕਿ ਉਕਤ ਮੀਟਿੰਗ ਵਿੱਚ ਹੱਥ ਪੰਜੇ ਦੇ ਨਿਸ਼ਾਨ ਤੇ ਜਿੱਤਣ ਵਾਲੇ 10 ਕੌਂਸਲਰ ਨੂੰ ਨਜ਼ਰਅੰਦਾਜ ਕਰਕੇ ਅਜਾਦ ਤੌਰ ਤੇ ਜਿੱਤੇ ਕੌਂਸਲਰ ਨੂੰ ਪ੍ਰਧਾਨਗੀ ਲਈ ਨਾਮਜ਼ਦ ਕਰਨ ਸਬੰਧੀ ਸ਼ਹਿਰ ਵਿੱਚ ਭਾਂਤ ਭਾਂਤ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਉਧਰ ਇਸ ਸਬੰਧੀ ਸੰਪਾਰਕ ਕਰਨ ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਰੋਧੀਆਂ ਦਾ ਕੰਮ ਹੀ ਦੋਸ਼ ਲਗਾਉਣਾ ਹੈ, ਉਹ ਆਪਣੇ ਕੌਂਸਲਰ ਬਿਖਰਦੇ ਵੇਖਕੇ ਬੁਖਲਾਹਟ ਵਿਚ ਅਜਿਹੇ ਦੋਸ਼ ਲਗਾ ਰਹੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।