ਪੰਜਾਬ ਕਾਂਗਰਸ ‘ਚ ਕਲੇਸ਼ ਦਰਮਿਆਨ ਰਾਜਾ ਵੜਿੰਗ ਦਾ ਵੱਡਾ ਬਿਆਨ; ਕਿਹਾ- “ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ”

Top Trending News ਪੰਜਾਬ

 

ਪੰਜਾਬ ਕਾਂਗਰਸ ‘ਚ ਕਲੇਸ਼ ਦਰਮਿਆਨ ਰਾਜਾ ਵੜਿੰਗ ਦਾ ਵੱਡਾ ਬਿਆਨ; ਕਿਹਾ- “ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ”

ਚੰਡੀਗੜ੍ਹ, 10 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਅਤੇ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਆਪਣੀ ਕਾਰਗੁਜ਼ਾਰੀ ਦਾ ਬਚਾਅ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਕੋਈ ਨਾਕਾਮ ਪ੍ਰਧਾਨ ਨਹੀਂ ਹਨ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਿਹਤਰ ਪਰਫਾਰਮੈਂਸ ਦਿੱਤੀ ਹੈ।

ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਦੀ ਨਾਰਾਜ਼ਗੀ ‘ਤੇ ਬੋਲਦਿਆਂ ਵੜਿੰਗ ਨੇ ਕਿਹਾ, “ਹੋ ਸਕਦਾ ਹੈ ਕਿ ਮੈਂ ਕੁਝ ਲੋਕਾਂ ਨੂੰ ਚੰਗਾ ਨਾ ਲੱਗਦਾ ਹੋਵਾਂ, ਤੁਸੀਂ ਸਿਆਸਤ ਵਿੱਚ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ। ਜੇਕਰ ਕਿਸੇ ਨੂੰ ਮੇਰੇ ਤੋਂ ਕੋਈ ਤਕਲੀਫ਼ ਹੈ, ਤਾਂ ਵੀ ਮੈਂ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ।” ਪ੍ਰਧਾਨਗੀ ਬਦਲਣ ਦੀਆਂ ਚਰਚਾਵਾਂ ‘ਤੇ ਉਦਾਰਤਾ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਂਡ ਵੱਲੋਂ ਕੋਈ ਨਵਾਂ ਪ੍ਰਧਾਨ ਲਗਾਇਆ ਜਾਂਦਾ ਹੈ, ਤਾਂ ਉਹ ਉਸ ਦਾ ਖਿੜੇ ਮੱਥੇ (ਜੀ ਆਇਆਂ ਨੂੰ) ਸਵਾਗਤ ਕਰਨਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।