- ਸਮੁੰਦਰ ਪਾਰ ਕਰਕੇ ਪ੍ਰਵਾਸੀਆਂ ਨੇ ਸਪੇਨ ਵਿੱਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼, 18 ਦੀ ਮੌਤ
ਨਵੀਂ ਦਿੱਲੀ, 31 ਜੁਲਾਈ (ਦੇਸ਼ ਕਲਿੱਕ ਬਿਊਰੋ): ਸਪੇਨ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਅਠਾਰਾਂ ਅਫਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਏਪੀ ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵੀਰਵਾਰ ਸਵੇਰੇ 3,000 ਪ੍ਰਵਾਸੀ ਇਕੱਠੇ ਸਪੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਸਰਹੱਦ ‘ਤੇ ਪੁਲਿਸ ਘੇਰਾਬੰਦੀ ਅਤੇ ਸੁਰੱਖਿਆ ਵਾੜ ਦੇ ਵਿਚਕਾਰ ਤੰਗ ਰਸਤੇ ਕਾਰਨ ਲੋਕ ਇੱਕ ਦੂਜੇ ‘ਤੇ ਡਿੱਗ ਪਏ। ਇਸ ਹਾਦਸੇ ਦੇ ਨਤੀਜੇ ਵਜੋਂ ਕਈ ਕੁਚਲੇ ਗਏ ਅਤੇ ਕਈਆਂ ਦਾ ਦਮ ਘੁੱਟਿਆ ਗਿਆ ਅਤੇ ਕਈ ਸਮੁੰਦਰ ਵਿੱਚ ਡੁੱਬ ਗਿਆ। 100 ਤੋਂ ਵੱਧ ਸਪੈਨਿਸ਼ ਅਤੇ ਮੋਰੱਕੋ ਸੈਨਿਕ ਵੀ ਜ਼ਖਮੀ ਹੋਏ।
ਸਪੈਨਿਸ਼ ਸਰਕਾਰ ਨੇ ਦੱਸਿਆ ਹੈ ਕਿ ਲਗਭਗ 49,000 ਲੋਕ ਮੋਰੋਕੋ ਤੋਂ ਸਪੈਨਿਸ਼ ਸ਼ਹਿਰ ਸੇਉਟਾ ਵਿੱਚ ਤੈਰ ਕੇ ਜਾਂ ਪੈਦਲ ਚੱਲ ਕੇ ਦਾਖਲ ਹੋ ਗਏ ਹਨ।



