ਮੋਹਾਲੀ ਦੇ ਕੂੜਾ ਪ੍ਰੋਸੈਸਿੰਗ ਪਲਾਂਟ ਨੂੰ ਲੈ ਕੇ ਵਾਤਾਵਰਨ ਸੰਭਾਲ ਕਮੇਟੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

Top Trending News ਪੰਜਾਬ

ਮੋਹਾਲੀ, 12 ਅਗਸਤ (ਦੇਸ਼ ਕਲਿੱਕ ਬਿਊਰੋ): ਅੱਜ ਮਿਤੀ 12-08-2026 ਨੂੰ ਵਾਤਾਵਰਨ ਵਰਨ ਸੰਭਾਲ ਕਮੇਟੀ ਦੇ ਮੈਂਬਰਾਂ ਦਾ ਇਕ ਵਫਦ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲਿਆ ਅਤੇ ਉਹਨਾਂ ਨੂੰ ਜੋ garbage processing plant ਨੇੜੇ ਪਿੰਡ ਕੰਬਾਲੀ / ਜਗਤਪੁਰਾ ਰੇਲਵੇ ਲਾਈਨ ਨਾਲ ਮੋਹਾਲੀ ਕਾਰਪੋਰੇਸ਼ਨ ਵਲੋਂ ਲਗਾਇਆ ਗਿਆ ਹੈ ਜੋ ਕੇ ਇਕ RMC ਪੁਆਇੰਟ ਹੈ।

ਮੋਹਾਲੀ ਕਾਰਪੋਰੇਸ਼ਨ ਵਲੋਂ ਇਸ ਜਗ੍ਹਾ ਉਪਰ ਸਾਰੇ ਮੋਹਾਲੀ ਸ਼ਹਿਰ ਦਾ ਕੂੜਾ ਲਿਆਂਦਾ ਜਾ ਰਿਹਾ ਹੈ ਜਿਸ ਕਰਕੇ ਕੂੜੇ ਦਾ ਬਹੁਤ ਵੱਡਾ ਢੇਰ ਬਣ ਗਿਆ ਹੈ ਅਤੇ ਇਸ ਕਰਕੇ ਜ਼ਹਿਰੀਲੀ ਗੈਸ ਇਸ ਵਿੱਚੋਂ ਨਿਕਲ ਕੇ ਨੇੜੇ ਦੇ ਰਿਹਾਇਸ਼ੀ ਇਲਾਕੇ ਵਿਚ ਫੈਲ ਰਹੀ ਹੈ ਜਿਸ ਨਾਲ ਸਾਹ ਲੈਣ ਵਿਚ ਵਸਨੀਕਾਂ ਨੂੰ ਤਕਲੀਫ ਹੋ ਰਹੀ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਦੂਸਰਾ ਇਸ ਕੂੜੇ ਦੇ ਢੇਰ ਉਪਰ ਪੰਛੀ ਆਕਾਰਸ਼ਤ ਹੁੰਦੇ ਹਨ ਜਿਸ ਕਰਕੇ ਹਵਾਈ ਪਟੀ ਜੋ ਕੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਦੀ ਹੈ ਜਹਾਜਾਂ ਨੂੰ ਹਰ ਵਕਤ ਖ਼ਤਰਾ ਬਣਿਆ ਰਹਿੰਦਾ ਹੈ।

ਗਵਰਨਰ ਪੰਜਾਬ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਕਮੇਟੀ ਵਲੋਂ ਮੋਹਾਲੀ ਦੇ ਮੇਅਰ, ਵਿਧਾਇਕ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਮੋਹਾਲੀ, ਲੋਕਲ ਬਾਡੀ ਮੰਤਰੀ, ਐਮ.ਪੀ. ਮਲਵਿੰਦਰ ਸਿੰਘ ਕੰਗ. ਚੀਫ ਸੈਕਟਰੀ ਪੰਜਾਬ, ਸੀ ਐਮ ਭਗਵੰਤ ਸਿੰਘ ਮਾਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮੈਨੇਜਰ ਹਵਾਈ ਅੱਡਾ ਸਭ ਨੂੰ ਇਸ ਬਾਰੇ ਕਈ ਵਾਰ ਲਿਖ ਚੁੱਕੇ ਹਨ ਅਤੇ ਮਿਲ ਕੇ ਸ਼ਿਕਾਇਤ ਕੀਤੀ ਅਤੇ ਇਸ ਗਾਰਬੇਜ ਪ੍ਰੋਸਸਿੰਗ ਪਲਾਂਟ ਨੂੰ ਇਥੋਂ ਸ਼ਿਫਟ ਕਰਨ ਦੀ ਬੇਨਤੀ ਕੀਤੀ।

ਪਰ ਪੰਜਾਬ ਸਰਕਾਰ ਅਤੇ ਮੋਹਾਲੀ ਕਾਰਪੋਰੇਸ਼ਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਹੁਣ ਤਾਂ ਪਹਿਲੇ ਨਾਲੋਂ ਵੀ ਜਿਆਦਾ ਜ਼ਹਿਰੀਲੀ ਬਦਬੋ ਆ ਰਹੀ ਹੈ ਅਤੇ ਕੂੜੇ ਦਾ ਢੇਰ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਪੰਜਾਬ ਰਾਜਪਾਲ ਨੇ ਸਾਡੀ ਸਾਰੀ ਸਮੱਸਿਆ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਵਫਦ ਵਿਚ ਸਾਬਕਾ ਐਮ ਸੀ ਕੁਲਵੰਤ ਸਿੰਘ ਕਲੇਰ. ਪ੍ਰਧਾਨ ਗੁਰਮੇਲ ਸਿੰਘ ਮੌਜੇਵਾਲ, ਪ੍ਰਧਾਨ ਬਖਸ਼ੀਸ਼ ਸਿੰਘ ਅਤੇ ਓਂਕਾਰ ਸਿੰਘ ਸ਼ਾਮਲ ਹੋਏ।