ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ‘ਚ 2% ਵਾਧਾ

Top Trending News ਰਾਸ਼ਟਰੀ

 

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ‘ਚ 2% ਵਾਧਾ

ਗੰਗਟੋਕ, 17 ਅਗਸਤ 2026

ਸਿੱਕਿਮ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਅਤੇ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ (DR) ਵਿੱਚ 2 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ 1 ਜਨਵਰੀ 2026 ਤੋਂ ਲਾਗੂ ਮੰਨਿਆ ਜਾਵੇਗਾ।

ਮੁੱਖ ਮੰਤਰੀ ਨੇ ਗੰਗਟੋਕ ਵਿੱਚ ਆਜ਼ਾਦੀ ਦਿਵਸ ਸਮਾਗਮ ਦੌਰਾਨ ਇਹ ਐਲਾਨ ਕੀਤਾ। ਨਵੇਂ ਫ਼ੈਸਲੇ ਤਹਿਤ ਜਨਵਰੀ ਤੋਂ ਜੂਨ 2026 ਤੱਕ ਦੇ ਸਮੇਂ ਲਈ DA ਅਤੇ DR ਵਿੱਚ 2 ਪ੍ਰਤੀਸ਼ਤ ਅੰਕਾਂ ਦਾ ਵਾਧਾ ਹੋਵੇਗਾ। ਇਸ ਨਾਲ ਯੋਗ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪਿਛਲੇ ਸਮੇਂ ਦਾ ਬਕਾਇਆ (ਏਰੀਅਰ) ਵੀ ਮਿਲੇਗਾ।

ਰਿਪੋਰਟਾਂ ਮੁਤਾਬਕ ਸਿੱਕਿਮ ਸਰਕਾਰ ਵੱਲੋਂ ਏਰੀਅਰ ਦੀ ਰਕਮ ਜਲਦ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਸ ਤਰ੍ਹਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵਧੇ ਹੋਏ ਭੱਤੇ ਦੇ ਨਾਲ ਪਿਛਲੇ ਮਹੀਨਿਆਂ ਦੀ ਬਕਾਇਆ ਰਕਮ ਵੀ ਮਿਲੇਗੀ।

ਇਸ ਫ਼ੈਸਲੇ ਨਾਲ ਸਿੱਕਿਮ ਦੇ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਅਤੇ ਪੈਨਸ਼ਨਰਾਂ ਦੀ ਮਹੀਨਾਵਾਰ ਪੈਨਸ਼ਨ ਵਿੱਚ ਮਹਿੰਗਾਈ ਭੱਤੇ ਦੇ ਹਿੱਸੇ ਵਜੋਂ ਵਾਧਾ ਹੋਵੇਗਾ। ਸਰਕਾਰ ਦੇ ਇਸ ਐਲਾਨ ਨੂੰ ਕਰਮਚਾਰੀਆਂ ਲਈ ਆਜ਼ਾਦੀ ਦਿਵਸ ਮੌਕੇ ਦਿੱਤੇ ਗਏ ਵਿੱਤੀ ਤੋਹਫ਼ੇ ਵਜੋਂ ਦੇਖਿਆ ਜਾ ਰਿਹਾ ਹੈ।