ਵੱਡੀ ਖ਼ਬਰ: ਚੰਡੀਗੜ੍ਹ ’ਚ ਟ੍ਰੈਫਿਕ ਰੂਟ ਬਦਲੇ, ਕਈ ਸੜਕਾਂ ’ਤੇ ਆਵਾਜਾਈ ਰਹੇਗੀ ਡਾਇਵਰਟ

Top Trending News ਚੰਡੀਗੜ੍ਹ ਪੰਜਾਬ ਰਾਸ਼ਟਰੀ

 

ਵੱਡੀ ਖ਼ਬਰ: ਚੰਡੀਗੜ੍ਹ ’ਚ ਟ੍ਰੈਫਿਕ ਰੂਟ ਬਦਲੇ, ਕਈ ਸੜਕਾਂ ’ਤੇ ਆਵਾਜਾਈ ਰਹੇਗੀ ਡਾਇਵਰਟ

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਬਦਲਵੇਂ ਰੂਟ ਵਰਤਣ ਦੀ ਅਪੀਲ

ਚੰਡੀਗੜ੍ਹ, 31 ਅਗਸਤ 2026: ਚੰਡੀਗੜ੍ਹ ਵਿੱਚ ਕਿਸਾਨਾਂ ਦੁਆਰਾ 1 ਸਤੰਬਰ ਤੋਂ ਦਿੱਤੇ ਜਾ ਰਹੇ ਧਰਨੇ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਆਮ ਲੋਕਾਂ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ਮੁਤਾਬਕ ਸ਼ਹਿਰ ਦੀਆਂ ਕੁਝ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਨੂੰ ਡਾਇਵਰਟ ਜਾਂ ਸੀਮਤ ਕੀਤਾ ਜਾਵੇਗਾ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਹੇਠ ਲਿਖੇ ਰੂਟ ਪ੍ਰਭਾਵਿਤ ਰਹਿਣਗੇ……..

ਫੈਦਾਨ ਬੈਰੀਅਰ ਤੋਂ ਚੰਡੀਗੜ੍ਹ ਵੱਲ ਪੂਰਵ ਮਾਰਗ ’ਤੇ ਜਾਣ ਵਾਲੀ ਸੜਕ ਨੂੰ ਡਾਇਵਰਟ ਕੀਤਾ ਗਿਆ ਹੈ। ਟੀ-ਪੁਆਇੰਟ, ਸੈਕਟਰ-48 ਲਾਈਟ ਪੁਆਇੰਟ (ਵਾਈਨ ਸ਼ਾਪ ਨੇੜੇ) ਤੋਂ ਸੈਕਟਰ-48 ਦੀ ਅੰਦਰੂਨੀ ਸੜਕ ਵੱਲ ਜਾਣ ਵਾਲੇ ਰਸਤੇ ’ਤੇ ਆਵਾਜਾਈ ਸੀਮਤ ਰਹੇਗੀ। ਸੈਕਟਰ-48/49 ਅਤੇ ਸੈਕਟਰ-49/50 ਤੋਂ ਚੰਡੀਗੜ੍ਹ ਵੱਲ ਜਾਣ ਵਾਲੇ ਸੜਕੀ ਰਸਤਿਆਂ ’ਤੇ ਵੀ ਪਾਬੰਦੀ ਰਹੇਗੀ।

ਲੋਕਾਂ ਨੂੰ ਬਦਲਵੇਂ ਰੂਟ ਵਰਤਣ ਦੀ ਅਪੀਲ

ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਰੂਟਾਂ ਤੋਂ ਬਚਦੇ ਹੋਏ ਬਦਲਵੇਂ ਰਸਤੇ ਦੀ ਵਰਤੋਂ ਕਰਨ। ਇਸ ਦੇ ਨਾਲ ਹੀ ਯਾਤਰੀਆਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਟ੍ਰੈਫਿਕ ਸਬੰਧੀ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਪਾਬੰਦੀਆਂ ਅਤੇ ਡਾਇਵਰਸ਼ਨਾਂ ਕਾਰਨ ਹੋਣ ਵਾਲੀ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ।