BREAKING- ਪੁਲਵਾਮਾ ਹਮਲੇ ਦੇ ਮੁਲਜ਼ਮ ਇਕਬਾਲ ਨੂੰ ਜ਼ਮਾਨਤ ਨਹੀਂ, ਭੈਣ ਦੇ ਵਿਆਹ ’ਚ ਵਰਚੁਅਲੀ ਸ਼ਾਮਲ ਹੋਣ ਦੀ ਇਜਾਜ਼ਤ

Top Trending News ਰਾਸ਼ਟਰੀ

 

BREAKING- ਪੁਲਵਾਮਾ ਹਮਲੇ ਦੇ ਮੁਲਜ਼ਮ ਇਕਬਾਲ ਨੂੰ ਜ਼ਮਾਨਤ ਨਹੀਂ, ਭੈਣ ਦੇ ਵਿਆਹ ’ਚ ਵਰਚੁਅਲੀ ਸ਼ਾਮਲ ਹੋਣ ਦੀ ਇਜਾਜ਼ਤ

ਜੰਮੂ, 4 ਸਤੰਬਰ 2026: ਜੰਮੂ ਦੀ ਐਨਆਈਏ ਅਦਾਲਤ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੁਲਜ਼ਮ ਮੁਹੰਮਦ ਇਕਬਾਲ ਰਾਥਰ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ 5 ਤੋਂ 10 ਸਤੰਬਰ ਦਰਮਿਆਨ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਮੁਲਜ਼ਮ ਵੱਲੋਂ ਮੰਗੀ ਗਈ 10 ਦਿਨਾਂ ਦੀ ਪੈਰੋਲ ਦੀ ਅਰਜ਼ੀ ਖਾਰਜ ਕਰ ਦਿੱਤੀ।

ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਹਾ ਕਿ ਕੌਮੀ ਸੁਰੱਖਿਆ, ਜਨਤਕ ਵਿਵਸਥਾ ਅਤੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਮੁਲਜ਼ਮ ਦੇ ਨਿੱਜੀ ਹਿੱਤ ਨਾਲੋਂ ਵੱਧ ਮਹੱਤਵ ਦਿੱਤਾ ਜਾਣਾ ਜ਼ਰੂਰੀ ਹੈ। ਇਸ ਆਧਾਰ ’ਤੇ ਅਦਾਲਤ ਨੇ ਉਸ ਨੂੰ ਵਿਆਹ ਸਮਾਗਮ ਵਿੱਚ ਖੁਦ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ।

ਹਾਲਾਂਕਿ, ਅਦਾਲਤ ਨੇ ਮਨੁੱਖੀ ਆਧਾਰ ’ਤੇ ਮੁਲਜ਼ਮ ਨੂੰ ਰਾਹਤ ਦਿੰਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਭੈਣ ਦੇ ਵਿਆਹ ਵਿੱਚ ਵਰਚੁਅਲੀ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤਰ੍ਹਾਂ ਮੁਲਜ਼ਮ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ ਤਾਂ ਨਹੀਂ ਮਿਲੀ, ਪਰ ਉਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਵਿਆਹ ਸਮਾਗਮ ਦਾ ਹਿੱਸਾ ਬਣ ਸਕੇਗਾ।