Breaking: ਏਅਰ ਸ਼ੋਅ ਦੌਰਾਨ ਯੂਨਾਨ ਦਾ F-4 ਫਾਈਟਰ ਜੈੱਟ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

Top Trending News ਕੌਮਾਂਤਰੀ

 

Breaking: ਏਅਰ ਸ਼ੋਅ ਦੌਰਾਨ ਯੂਨਾਨ ਦਾ F-4 ਫਾਈਟਰ ਜੈੱਟ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

ਐਥਨਜ਼ 6 ਸਤੰਬਰ 2026

ਯੂਨਾਨ ਦੀ ਰਾਜਧਾਨੀ ਐਥਨਜ਼ ਨੇੜੇ ਤਾਨਾਗਰਾ ਏਅਰ ਬੇਸ ’ਤੇ ਏਅਰ ਸ਼ੋਅ ਦੌਰਾਨ ਇੱਕ F-4 ਫੈਂਟਮ ਫਾਈਟਰ ਜੈੱਟ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ’ਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ ਦੋ ਸੀਟਾਂ ਵਾਲਾ ਇਹ ਫੌਜੀ ਜਹਾਜ਼ ਏਅਰ ਸ਼ੋਅ ਵਿੱਚ ਹਿੱਸਾ ਲੈ ਰਿਹਾ ਸੀ। ਇਸ ਦੌਰਾਨ ਇਹ ਤਾਨਾਗਰਾ ਏਅਰ ਬੇਸ ਤੋਂ ਲਗਭਗ ਦੋ ਕਿਲੋਮੀਟਰ ਦੂਰ ਜਾ ਕੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਅਤੇ ਸੁਰੱਖਿਆ ਟੀਮਾਂ ਮੌਕੇ ’ਤੇ ਪਹੁੰਚ ਗਈਆਂ।

ਇੱਕ ਅਧਿਕਾਰੀ ਨੇ ਦੋਵੇਂ ਪਾਇਲਟਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਦੋਵੇਂ ਪਾਇਲਟ ਜਾਨ ਗੁਆ ਬੈਠੇ ਹਨ। ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਏਅਰ ਸ਼ੋਅ ਦੇ ਦਰਸ਼ਕਾਂ, ਨੇੜੇ ਮੌਜੂਦ ਲੋਕਾਂ ਜਾਂ ਆਸ-ਪਾਸ ਰਹਿੰਦੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਤੁਰੰਤ ਕੋਈ ਰਿਪੋਰਟ ਨਹੀਂ ਮਿਲੀ।

ਯੂਨਾਨੀ ਹਵਾਈ ਸੈਨਾ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਏਅਰ ਸ਼ੋਅ ਵਿੱਚ ਸ਼ਾਮਲ F-4 ਜੈੱਟ ਏਅਰ ਬੇਸ ਤੋਂ ਬਾਹਰ ਕਿਵੇਂ ਹਾਦਸਾਗ੍ਰਸਤ ਹੋਇਆ।