ਕੋਰਟ ਦੇ ਹੁਕਮ ’ਤੇ ਸਕੂਲ ਨੇ ਵਿਦਿਆਰਥਣ ਨੂੰ 10ਵੀਂ ਵਿੱਚ ਦਿੱਤਾ ਦਾਖਲਾ

Top Trending News ਪੰਜਾਬ

  • ਕੋਰਟ ਦੇ ਹੁਕਮ ’ਤੇ ਸਕੂਲ ਨੇ ਵਿਦਿਆਰਥਣ ਨੂੰ 10ਵੀਂ ਵਿੱਚ ਦਿੱਤਾ ਦਾਖਲਾ

ਲੁਧਿਆਣਾ, 8 ਸਤੰਬਰ (ਦੇਸ਼ ਕਲਿੱਕ ਬਿਊਰੋ): ਜਲੰਧਰ ਬਾਈਪਾਸ ਸਥਿਤ ਨਾਰਾਇਣਾ ਸਕੂਲ ਪ੍ਰਬੰਧਨ ਨੂੰ ਅਦਾਲਤ ਦੇ ਹੁਕਮਾਂ ਮਗਰੋਂ ਇੱਕ ਵਿਦਿਆਰਥਣ ਨੂੰ 10ਵੀਂ ਜਮਾਤ ਵਿੱਚ ਮੁੜ ਦਾਖਲਾ ਦੇਣਾ ਪਿਆ। ਸਕੂਲ ਵੱਲੋਂ ਵਿਦਿਆਰਥਣ ਨੂੰ ਪੜ੍ਹਾਈ ਵਿੱਚ ਕਮਜ਼ੋਰ ਦੱਸਦਿਆਂ ਜਾਂ ਤਾਂ ਸਕੂਲ ਛੱਡਣ ਜਾਂ 9ਵੀਂ ਜਮਾਤ ਦੁਬਾਰਾ ਕਰਨ ਲਈ ਕਿਹਾ ਗਿਆ ਸੀ।

ਮਾਪਿਆਂ ਨੇ ਇਸ ’ਤੇ ਸਹਿਮਤੀ ਨਹੀਂ ਦਿੱਤੀ ਤਾਂ ਸਕੂਲ ਪ੍ਰਬੰਧਨ ਨੇ ਵਿਦਿਆਰਥਣ ਨੂੰ 10ਵੀਂ ਜਮਾਤ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਉਸ ਦੇ ਪਿਤਾ ਬਲਕਾਰ ਸਿੰਘ ਨੇ ਅਦਾਲਤ ਦਾ ਰੁਖ ਕੀਤਾ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਲੋਕ ਅਦਾਲਤ ਨੇ ਸਕੂਲ ਨੂੰ ਵਿਦਿਆਰਥਣ ਨੂੰ 10ਵੀਂ ਵਿੱਚ ਮੁੜ ਦਾਖਲਾ ਦੇਣ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਉਸ ਨੂੰ ਪੜ੍ਹਾਈ ਤੋਂ ਰੋਕਿਆ ਨਹੀਂ ਜਾ ਸਕਦਾ।

ਪਿਤਾ ਮੁਤਾਬਕ ਉਹ ਸਵੇਰੇ ਅਦਾਲਤੀ ਹੁਕਮ ਲੈ ਕੇ ਸਕੂਲ ਪਹੁੰਚੇ, ਪਰ ਸ਼ੁਰੂ ਵਿੱਚ ਪ੍ਰਬੰਧਨ ਨੇ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰਿੰਸੀਪਲ ਨੇ ਕਿਹਾ ਕਿ ਪਹਿਲਾਂ ਸਕੂਲ ਦੀ ਕਾਨੂੰਨੀ ਟੀਮ ਇਸ ਬਾਰੇ ਫੈਸਲਾ ਕਰੇਗੀ। ਹਾਲਾਂਕਿ ਕਰੀਬ ਦੋ ਘੰਟਿਆਂ ਬਾਅਦ ਵਿਦਿਆਰਥਣ ਨੂੰ ਕਲਾਸ ਵਿੱਚ ਦਾਖਲ ਹੋਣ ਦਿੱਤਾ ਗਿਆ।