ਸੁਪਰੀਮ ਕੋਰਟ ਦਾ CBSE ਨੂੰ ਨਿਰਦੇਸ਼: 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾ ਨੀਤੀ ਤੋਂ ਦਿਓ ਛੋਟ

Top Trending News ਸਿੱਖਿਆ \ ਤਕਨਾਲੋਜੀ ਦਿੱਲੀ ਰਾਸ਼ਟਰੀ

 

ਸੁਪਰੀਮ ਕੋਰਟ ਦਾ CBSE ਨੂੰ ਨਿਰਦੇਸ਼: 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾ ਨੀਤੀ ਤੋਂ ਦਿਓ ਛੋਟ

ਨਵੀਂ ਦਿੱਲੀ 10 ਸਤੰਬਰ 2026

ਸੁਪਰੀਮ ਕੋਰਟ ਨੇ ਸੀਬੀਐੱਸਈ ਨੂੰ ਕਿਹਾ ਹੈ ਕਿ ਉਹ ਮੌਜੂਦਾ ਅਕਾਦਮਿਕ ਸੈਸ਼ਨ ਲਈ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਦੀ ਨੀਤੀ ਤੋਂ ਛੋਟ ਦੇਣ ਬਾਰੇ ਵਿਚਾਰ ਕਰੇ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ ਤਿੰਨ ਮੈਂਬਰੀ ਬੈਂਚ ਨੇ ਇਹ ਨਿਰਦੇਸ਼ ਸੀਬੀਐੱਸਈ ਦੀ ਇਸ ਨੀਤੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਦਿੱਤੇ।

ਬੈਂਚ ਨੇ ਮਾਮਲੇ ਦੀ ਸੁਣਵਾਈ 17 ਸਤੰਬਰ ਤੱਕ ਟਾਲ ਦਿੱਤੀ ਅਤੇ ਬੋਰਡ ਨੂੰ ਆਖਿਆ ਕਿ ਉਹ ਛੇਵੀਂ ਜਮਾਤ ਦੇ ਬੱਚਿਆਂ ਨੂੰ ਮੌਜੂਦਾ ਸੈਸ਼ਨ ਵਿੱਚ ਬਣਦੀ ਰਾਹਤ ਦੇਣ ਦੀ ਸੰਭਾਵਨਾ ਤਲਾਸ਼ੇ। ਬੈਂਚ ਨੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਬੱਚਿਆਂ ਨੂੰ ਇਸ ਸਾਲ ਲਈ ਕੁਝ ਛੋਟ ਦਿੱਤੀ ਜਾਵੇ।

ਸੌਲੀਸਿਟਰ ਜਨਰਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਅਧਿਕਾਰੀਆਂ ਨਾਲ ਬੈਠ ਕੇ ਇਸ ਸੁਝਾਅ ’ਤੇ ਗੌਰ ਕਰਨਗੇ। ਦੱਸਣਯੋਗ ਹੈ ਕਿ ਸੀਬੀਐੱਸਈ ਦੀ ਤਿੰਨ ਭਾਸ਼ਾ ਨੀਤੀ ਤਹਿਤ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ ਪੜ੍ਹਨਾ ਲਾਜ਼ਮੀ ਕੀਤਾ ਗਿਆ ਸੀ, ਜਿਸ ਨੂੰ ਕਈ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਚੁਣੌਤੀ ਦਿੱਤੀ ਗਈ ਸੀ। ਹੁਣ ਸਾਰੀ ਨਜ਼ਰ ਸੀਬੀਐੱਸਈ ਦੇ ਫ਼ੈਸਲੇ ’ਤੇ ਟਿਕੀ ਹੋਈ ਹੈ।