7 ਦਿਨਾਂ ’ਚ ਰਾਘਵ ਚੱਢਾ ਦਾ ਦਿੱਲੀ ’ਚ ਵੋਟ ਬਣਿਆ: AAP ਨੇਤਾ ਢਾਂਡਾ ਦਾ ਦਾਅਵਾ, ਕਿਹਾ- ਇੰਨੀ ਤੇਜ਼ ਤਾਂ ਬੁਲੇਟ ਟ੍ਰੇਨ ਵੀ ਨਹੀਂ ਚੱਲਦੀ

Top Trending News ਪੰਜਾਬ

  • 7 ਦਿਨਾਂ ’ਚ ਰਾਘਵ ਚੱਢਾ ਦਾ ਦਿੱਲੀ ’ਚ ਵੋਟ ਬਣਿਆ: AAP ਨੇਤਾ ਢਾਂਡਾ ਦਾ ਦਾਅਵਾ, ਕਿਹਾ- ਇੰਨੀ ਤੇਜ਼ ਤਾਂ ਬੁਲੇਟ ਟ੍ਰੇਨ ਵੀ ਨਹੀਂ ਚੱਲਦੀ

ਨਵੀਂ ਦਿੱਲੀ, 10 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵੋਟ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਵੀਰਵਾਰ ਨੂੰ ਦਿੱਲੀ ’ਚ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਨੁਰਾਗ ਢਾਂਡਾ ਨੇ ਦਾਅਵਾ ਕੀਤਾ ਕਿ ਰਾਘਵ ਚੱਢਾ ਨੇ 26 ਅਗਸਤ ਨੂੰ ਦਿੱਲੀ ’ਚ ਵੋਟ ਬਣਾਉਣ ਲਈ ਅਰਜ਼ੀ ਦਿੱਤੀ ਗਈ ਸੀ ਅਤੇ 2 ਸਤੰਬਰ ਨੂੰ ਰਾਜਿੰਦਰ ਨਗਰ ’ਚ ਉਨ੍ਹਾਂ ਦਾ ਵੋਟ ਬਣ ਗਿਆ।

ਢਾਂਡਾ ਨੇ ਤੰਜ ਕੱਸਦਿਆਂ ਕਿਹਾ ਕਿ ਜਿਸ ਰਫ਼ਤਾਰ ਨਾਲ ਰਾਘਵ ਚੱਢਾ ਦਾ ਵੋਟ ਬਣਿਆ, ਉਸ ਰਫ਼ਤਾਰ ਨਾਲ ਤਾਂ ਬੁਲੇਟ ਟ੍ਰੇਨ ਵੀ ਨਹੀਂ ਚੱਲਦੀ। ਉਨ੍ਹਾਂ ਸਵਾਲ ਕੀਤਾ ਕਿ ਜੇ 2 ਸਤੰਬਰ ਨੂੰ ਵੋਟ ਬਣ ਗਿਆ ਸੀ ਤਾਂ 3 ਸਤੰਬਰ ਨੂੰ ਰਾਘਵ ਚੱਢਾ ਨੇ ਪੰਜਾਬ ਸਰਕਾਰ ’ਤੇ ਟਵਿੱਟਰ ਰਾਹੀਂ ਦੋਸ਼ ਕਿਉਂ ਲਗਾਏ ?

ਰਾਘਵ ਚੱਢਾ ਨੇ ਪੰਜਾਬ ’ਚ ਵੋਟ ਕੱਟਣ ਦਾ ਦੋਸ਼ ਲਾਇਆ ਸੀ
ਦਰਅਸਲ, 3 ਅਗਸਤ ਨੂੰ ਰਾਘਵ ਚੱਢਾ ਨੇ ਦਾਅਵਾ ਕੀਤਾ ਸੀ ਕਿ ਮੋਹਾਲੀ ਦੀ ਡਰਾਫਟ ਵੋਟਰ ਸੂਚੀ ਵਿੱਚੋਂ ਉਨ੍ਹਾਂ ਦਾ ਨਾਮ ਹਟਾ ਕੇ ‘ਸ਼ਿਫਟਡ’ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ। ਉਨ੍ਹਾਂ ਇਸ ਨੂੰ ਆਮ ਕਲੈਰੀਕਲ ਗਲਤੀ ਨਾ ਦੱਸਦਿਆਂ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ SIR ਦੇ ਨਿਯਮਾਂ ਤਹਿਤ ਇਸ ਸਬੰਧੀ ਇਤਰਾਜ਼ ਦਾਖ਼ਲ ਕਰ ਦਿੱਤਾ ਗਿਆ ਹੈ। ਢਾਂਡਾ ਨੇ ਦੋਸ਼ ਲਾਇਆ ਕਿ ਇਸ ਪੂਰੇ ਮਾਮਲੇ ਤੋਂ ਭਾਜਪਾ ਅਤੇ ਰਾਘਵ ਚੱਢਾ ਦੀ ਪੰਜਾਬ ਪ੍ਰਤੀ ਨਫ਼ਰਤ ਸਾਹਮਣੇ ਆਉਂਦੀ ਹੈ।