Breaking: ਪੈਟਰੋਲ-ਡੀਜ਼ਲ ਅਤੇ ATF ’ਤੇ ਟੈਕਸ ’ਚ ਕਟੌਤੀ

Top Trending News ਦਿੱਲੀ ਰਾਸ਼ਟਰੀ

 

Breaking: ਪੈਟਰੋਲ-ਡੀਜ਼ਲ ਅਤੇ ATF ’ਤੇ ਟੈਕਸ ’ਚ ਕਟੌਤੀ

ਨਵੀਂ ਦਿੱਲੀ 17 ਸਤੰਬਰ 2026

ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) ਦੇ ਨਿਰਯਾਤ ’ਤੇ ਲੱਗਣ ਵਾਲੇ ਵਿੰਡਫਾਲ ਟੈਕਸ ਵਿੱਚ ਬਦਲਾਅ ਕੀਤਾ ਹੈ। ਵਿੱਤ ਮੰਤਰਾਲੇ ਦੇ ਤਾਜ਼ਾ ਫੈਸਲੇ ਮੁਤਾਬਕ ਪੈਟਰੋਲ ਦੇ ਨਿਰਯਾਤ ’ਤੇ ਲੱਗਣ ਵਾਲੀ ਸਪੈਸ਼ਲ ਐਡੀਸ਼ਨਲ ਐਕਸਪੋਰਟ ਡਿਊਟੀ (SAED) ਨੂੰ 1.50 ਰੁਪਏ ਤੋਂ ਘਟਾ ਕੇ 50 ਪੈਸੇ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਡੀਜ਼ਲ ਦੇ ਨਿਰਯਾਤ ’ਤੇ ਕੁੱਲ ਟੈਕਸ 25 ਰੁਪਏ ਤੋਂ ਘਟਾ ਕੇ 20 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਵਿੱਚ SAED ਅਤੇ ਰੋਡ ਐਂਡ ਇਨਫਰਾਸਟਰੱਕਚਰ ਸੈੱਸ (RIC) ਸ਼ਾਮਲ ਸਨ। ਨਵੇਂ ਫੈਸਲੇ ਤਹਿਤ RIC ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ, ਜਦਕਿ SAED ਵਿੱਚ ਵੀ ਕਟੌਤੀ ਕੀਤੀ ਗਈ ਹੈ।

ਉਧਰ, ATF ਦੇ ਨਿਰਯਾਤ ’ਤੇ ਵਿੰਡਫਾਲ ਟੈਕਸ 15 ਰੁਪਏ ਪ੍ਰਤੀ ਲੀਟਰ ਰੱਖਿਆ ਗਿਆ ਹੈ। ਸਰਕਾਰ ਵੱਲੋਂ ਵਿੰਡਫਾਲ ਟੈਕਸ ਦੀ ਸਮੀਖਿਆ ਆਮ ਤੌਰ ’ਤੇ ਹਰ 15 ਦਿਨ ਬਾਅਦ ਕੀਤੀ ਜਾਂਦੀ ਹੈ।

ਹਾਲਾਂਕਿ, ਇਸ ਕਟੌਤੀ ਦਾ ਦੇਸ਼ ਦੇ ਅੰਦਰ ਪੈਟਰੋਲ-ਡੀਜ਼ਲ ਦੀਆਂ ਖੁਦਰਾ ਕੀਮਤਾਂ ’ਤੇ ਸਿੱਧਾ ਅਸਰ ਪੈਣ ਦੀ ਉਮੀਦ ਨਹੀਂ ਹੈ। ਘਰੇਲੂ ਖਪਤ ਲਈ ਪੈਟਰੋਲ ਅਤੇ ਡੀਜ਼ਲ ’ਤੇ ਲਾਗੂ ਐਕਸਾਈਜ਼ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।