ਅਗਨੀਵੀਰਾਂ ਲਈ ਨੌਕਰੀ ਦੇ ਰਾਹ ਖੁੱਲ੍ਹੇ, CAPF ’ਚ 50% ਅਸਾਮੀਆਂ ਰਾਖਵੀਆਂ

Top Trending News ਦਿੱਲੀ ਰਾਸ਼ਟਰੀ

 

ਅਗਨੀਵੀਰਾਂ ਲਈ ਨੌਕਰੀ ਦੇ ਰਾਹ ਖੁੱਲ੍ਹੇ, CAPF ’ਚ 50% ਅਸਾਮੀਆਂ ਰਾਖਵੀਆਂ

ਨਵੀਂ ਦਿੱਲੀ 18 ਸਤੰਬਰ 2026:

ਅਗਨੀਪਥ ਯੋਜਨਾ ਤਹਿਤ ਚਾਰ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਗਨੀਵੀਰਾਂ ਲਈ ਕੇਂਦਰ ਸਰਕਾਰ ਨੇ ਰੁਜ਼ਗਾਰ ਦੇ ਮੌਕਿਆਂ ਨੂੰ ਲੈ ਕੇ ਅਹਿਮ ਕਦਮ ਚੁੱਕੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਬਕਾ ਅਗਨੀਵੀਰਾਂ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ (ਜਨਰਲ ਡਿਊਟੀ)/ਰਾਈਫਲਮੈਨ ਦੀਆਂ 50 ਫ਼ੀਸਦੀ ਅਸਾਮੀਆਂ ਰਾਖਵੀਆਂ ਕਰਨ ਦਾ ਪ੍ਰਬੰਧ ਕੀਤਾ ਹੈ।

ਸਰਕਾਰ ਵੱਲੋਂ ਜੁਲਾਈ 2026 ਵਿੱਚ ਦਿੱਤੀ ਜਾਣਕਾਰੀ ਮੁਤਾਬਕ ਸਾਬਕਾ ਅਗਨੀਵੀਰਾਂ ਲਈ ਵੱਖਰੀ ਸ਼੍ਰੇਣੀ ਬਣਾਈ ਗਈ ਹੈ। ਇਸ ਤੋਂ ਇਲਾਵਾ ਉਪਰਲੀ ਉਮਰ ਹੱਦ ਵਿੱਚ ਤਿੰਨ ਸਾਲ ਦੀ ਛੋਟ ਦਿੱਤੀ ਗਈ ਹੈ, ਜਦਕਿ ਪਹਿਲੇ ਬੈਚ ਦੇ ਅਗਨੀਵੀਰਾਂ ਨੂੰ ਪੰਜ ਸਾਲ ਦੀ ਵਾਧੂ ਛੋਟ ਮਿਲੇਗੀ। ਉਨ੍ਹਾਂ ਨੂੰ ਸਰੀਰਕ ਮਾਪਦੰਡ ਟੈਸਟ, ਸਰੀਰਕ ਦੱਖਲਤਾ ਟੈਸਟ ਅਤੇ ਲਿਖਤੀ ਪ੍ਰੀਖਿਆ ਤੋਂ ਵੀ ਛੋਟ ਦਿੱਤੀ ਗਈ ਹੈ।

ਅਗਨੀਪਥ ਯੋਜਨਾ ਤਹਿਤ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਹਰ ਬੈਚ ਦੇ ਵੱਧ ਤੋਂ ਵੱਧ 25 ਫ਼ੀਸਦੀ ਅਗਨੀਵੀਰਾਂ ਨੂੰ ਕਾਰਗੁਜ਼ਾਰੀ ਅਤੇ ਸੰਗਠਨਾਤਮਕ ਲੋੜਾਂ ਦੇ ਆਧਾਰ ’ਤੇ ਨਿਯਮਤ ਫ਼ੌਜੀ ਕੈਡਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਬਾਕੀ ਅਗਨੀਵੀਰਾਂ ਨੂੰ ਸੇਵਾ ਨਿਧੀ ਸਮੇਤ ਹੋਰ ਸਹਾਇਤਾ ਮਿਲਦੀ ਹੈ। ਗ੍ਰਹਿ ਮੰਤਰਾਲੇ ਨੇ ਸਾਬਕਾ ਅਗਨੀਵੀਰਾਂ ਦੀ ਅਗਲੀ ਕਰੀਅਰ ਪ੍ਰਗਤੀ ਲਈ ਵੱਖਰਾ ਵਿੰਗ ਵੀ ਸਥਾਪਤ ਕੀਤਾ ਹੈ।