- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਐਸ ਸੀ ਵਿੰਗ ਨੇ 14 ਜ਼ਿਲ੍ਹਾ ਪ੍ਰਧਾਨ ਐਲਾਨੇ
ਚੰਡੀਗੜ੍ਹ-: 18 ਸਤੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਐੱਸ ਸੀ ਵਿੰਗ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਚੌਦਾਂ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਦਰਜ ਨਾਮ ਹੇਠ ਲਿਖੇ ਅਨੁਸਾਰ ਹਨ-;
1, ਸ੍ਰੀ ਅੰਮ੍ਰਿਤਸਰ ਸਾਹਿਬ ਦਿਹਾਤੀ – ਸ. ਸੁਖਚੈਨ ਸਿੰਘ ਨੇਸ਼ਤਾ।
2, ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰੀ – ਸ੍ਰੀ ਸੁਰਿੰਦਰ ਕੁਮਾਰ ਭਟੀ।
3, ਸ੍ਰੀ ਫਤਹਿਗੜ ਸਾਹਿਬ – ਸ. ਅਜਮੇਰ ਸਿੰਘ ਬਡਲਾ
4, ਮੋਹਾਲੀ – ਸ. ਭਗਤ ਸਿੰਘ ਖਰੜ।
5, ਬਠਿੰਡਾ – ਸ. ਬਾਬੂ ਸਿੰਘ ਰੋਮਾਣਾ।
6, ਹੁਸ਼ਿਆਰਪੁਰ – ਸ. ਸੁਖਵਿੰਦਰ ਸਿੰਘ ਮੂਨਕ।
7, ਮਲੇਰਕੋਟਲਾ – ਸ. ਜਗਜੀਤ ਸਿੰਘ ਹਥਨ।
8, ਬਰਨਾਲਾ – ਸ. ਗੁਰਜੀਤ ਸਿੰਘ ਖੁਡੀ।
9, ਗੁਰਦਾਸਪੁਰ ਦਿਹਾਤੀ – ਸ. ਜਸਪਾਲ ਸਿੰਘ।
10, ਗੁਰਦਾਸਪੁਰ ਸ਼ਹਿਰੀ – ਸ. ਕਰਨੈਲ ਸਿੰਘ ਡੋਡੀਆ।
11, ਪਠਾਨਕੋਟ ਦਿਹਾਤੀ – ਸ੍ਰੀ ਮਕਲਾਲ ਦਾਸ।
12, ਪਠਾਨਕੋਟ ਸ਼ਹਿਰੀ – ਸ. ਓਂਕਾਰ ਸਿੰਘ
13, ਫਾਜਿਲਕਾ – ਸ. ਗੁਰਮੇਲ ਸਿੰਘ ਮਹੂਆਣਾ।
14, ਲੁਧਿਆਣਾ ਦਿਹਾਤੀ – ਸ. ਹਰਜਿੰਦਰ ਸਿੰਘ ਮੋਹੀ।
ਮਾਧੋਪੁਰ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਪਾਰਟੀ ਦੇ ਐਸ ਸੀ ਵਿੰਗ ਨੂੰ ਜਿਲੇਵਾਰ ਮਜਬੂਤੀ ਮਿਲੇਗੀ ਜਿਸ ਨਾਲ ਪਾਰਟੀ ਆਮ ਅਤੇ ਦੱਬੇ ਕੁਚਲੇ ਲੋਕਾਂ ਵਿੱਚ ਆਪਣੀ ਪਹੁੰਚ ਬਣਾਏਗੀ। ਉਹਨਾਂ ਕਿਹਾ ਕਿ ਬਾਕੀ ਰਹਿੰਦੀਆਂ ਨਿਯੁਕਤੀਆਂ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ। ਨਵਨਿਯੁਕਤ ਜਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਸ ਮਾਧੋਪੁਰ ਨੇ ਆਸ ਪ੍ਰਗਟਾਈ ਕਿ ਉਹ ਪਾਰਟੀ ਲਈ ਹੋਰ ਵੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਕੰਮ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।








