- ਮੁੰਬਈ ਵਿੱਚ BMW ਫਲਾਈਓਵਰ ਤੋਂ 75 ਫੁੱਟ ਹੇਠਾਂ ਡਿੱਗੀ, ਹਾਦਸੇ ਵਿੱਚ 3 ਦੀ ਮੌਤ, 1 ਗੰਭੀਰ ਜ਼ਖਮੀ
- ਚਾਰਾਂ ਦੀ ਉਮਰ 17 ਤੋਂ 23 ਸਾਲ ਵਿਚਕਾਰ
ਮੁੰਬਈ, 20 ਸਤੰਬਰ (ਦੇਸ਼ ਕਲਿੱਕ ਬਿਊਰੋ): ਮੁੰਬਈ ਦੇ ਕੋਸਟਲ ਰੋਡ ’ਤੇ ਐਤਵਾਰ ਸਵੇਰੇ ਕਰੀਬ 5:20 ਵਜੇ ਤੇਜ਼ ਰਫ਼ਤਾਰ BMW ਫਲਾਈਓਵਰ ਤੋਂ ਲਗਭਗ 75 ਫੁੱਟ ਹੇਠਾਂ ਜਾ ਡਿੱਗੀ। ਹਾਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਚਾਰਾਂ ਦੀ ਉਮਰ 17 ਤੋਂ 23 ਸਾਲ ਵਿਚਕਾਰ ਦੱਸੀ ਜਾ ਰਹੀ ਹੈ।
BMW ਮਰੀਨ ਡਰਾਈਵ ਤੋਂ ਹਾਜੀ ਅਲੀ ਵੱਲ ਜਾ ਰਹੀ ਸੀ। ਪੁਲਿਸ ਮੁਤਾਬਕ ਤੇਜ਼ ਰਫ਼ਤਾਰ ਕਾਰਨ ਡਰਾਈਵਰ ਦਾ ਕਾਰ ’ਤੇ ਕਾਬੂ ਨਹੀਂ ਰਿਹਾ। ਇਸ ਤੋਂ ਬਾਅਦ BMW ਡਿਵਾਈਡਰ ਨਾਲ ਟਕਰਾ ਕੇ ਫਲਾਈਓਵਰ ਤੋਂ ਹੇਠਾਂ ਜਾ ਡਿੱਗੀ। ਹਾਦਸੇ ਨਾਲ ਸਬੰਧਤ CCTV ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।








