ਬਲਦ ਨੇ ਨਿਗਲ ਲਿਆ 3 ਤੋਲੇ ਦਾ ਸੋਨੇ ਦਾ ਮੰਗਲਸੂਤਰ, ਸਰਜਰੀ ਕਰ ਕੱਢਿਆ ਬਾਹਰ

Top Trending News ਰਾਸ਼ਟਰੀ
  • ਬਲਦ ਨੇ ਨਿਗਲ ਲਿਆ 3 ਤੋਲੇ ਦਾ ਸੋਨੇ ਦਾ ਮੰਗਲਸੂਤਰ, ਸਰਜਰੀ ਕਰ ਕੱਢਿਆ ਬਾਹਰ

ਮਾਲੇਗਾਓਂ: 26 ਸਤੰਬਰ (ਦੇਸ਼ ਕਲਿੱਕ ਬਿਊਰੋ): ਮਹਾਰਾਸ਼ਟਰ ਦੇ ਮਾਲੇਗਾਓਂ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਬੈਲਪੋਲਾ ਤਿਉਹਾਰ ਮੌਕੇ ਪੂਜਾ ਤੋਂ ਬਾਅਦ ਬਲਦ ਨੂੰ ਪ੍ਰਸਾਦ ਖੁਆਉਂਦੇ ਸਮੇਂ ਉਸ ਨੇ ਥਾਲੀ ਵਿੱਚ ਪਿਆ ਕਰੀਬ 3 ਤੋਲੇ ਦਾ ਸੋਨੇ ਦਾ ਮੰਗਲਸੂਤਰ ਵੀ ਨਿਗਲ ਲਿਆ।

ਮਾਲੇਗਾਓਂ ਵਨਪਤ ਦੇ ਕਿਸਾਨ ਸ਼ਿਵਾਜੀ ਬੋਰਸੇ ਕੋਲ ਦੋ ਬਲਦ ਸਨ। ਇਸ ਕਾਰਨ ਇਹ ਪਤਾ ਲਗਾਉਣਾ ਮੁਸ਼ਕਲ ਸੀ ਕਿ ਮੰਗਲਸੂਤਰ ਕਿਸ ਬਲਦ ਨੇ ਨਿਗਲਿਆ ਹੈ। ਇਸ ਤੋਂ ਬਾਅਦ ਦੋਵੇਂ ਬਲਦਾਂ ਨੂੰ ਚਾਲੀਸਗਾਓਂ ਦੇ ਵੈਟਰਨਰੀ ਹਸਪਤਾਲ ਲਿਜਾਇਆ ਗਿਆ।

ਵੈਟਰਨਰੀ ਡਾਕਟਰਾਂ ਨੇ ਆਧੁਨਿਕ ਐਕਸ-ਰੇ ਜਾਂਚ ਰਾਹੀਂ ਪਤਾ ਲਗਾਇਆ ਕਿ ਮੰਗਲਸੂਤਰ ਕਿਸ ਬਲਦ ਦੇ ਪੇਟ ਵਿੱਚ ਹੈ। ਇਸ ਤੋਂ ਬਾਅਦ ਸਾਵਧਾਨੀ ਨਾਲ ਸਰਜਰੀ ਕਰਕੇ ਸੋਨੇ ਦਾ ਪੂਰਾ ਮੰਗਲਸੂਤਰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ।

ਜਾਂਚ ਦੌਰਾਨ ਬਲਦ ਦੇ ਪੇਟ ਵਿੱਚੋਂ ਟੈਨਿਸ ਬਾਲ ਦੇ ਆਕਾਰ ਦੀਆਂ ਦੋ ਪਲਾਸਟਿਕ ਦੀਆਂ ਗੇਂਦਾਂ, ਨਾਇਲੋਨ ਦੀ ਤਾਰ ਅਤੇ ਇੱਕ ਰੁਪਏ ਦੇ ਦੋ ਸਿੱਕੇ ਵੀ ਮਿਲੇ। ਸਰਜਰੀ ਤੋਂ ਬਾਅਦ ਬਲਦ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।