Breaking: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ; ਹਿੱਲ ਗਈ ਰਾਜਧਾਨੀ!

Top Trending News ਦਿੱਲੀ ਰਾਸ਼ਟਰੀ

 

Breaking: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ; ਹਿੱਲ ਗਈ ਰਾਜਧਾਨੀ!

ਨਵੀਂ ਦਿੱਲੀ 7 ਅਕਤੂਬਰ 2026

ਦਿੱਲੀ-ਐਨਸੀਆਰ (Delhi-NCR) ਸਮੇਤ ਪੂਰੇ ਉੱਤਰੀ ਭਾਰਤ ਵਿੱਚ ਲੰਘੀ ਰਾਤ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਇਲਾਕੇ ਵਿੱਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਰਾਤ ਦੇ ਸਮੇਂ ਅਚਾਨਕ ਧਰਤੀ ਕੰਬਣ ਕਾਰਨ ਲੋਕ ਦਹਿਸ਼ਤ ਵਿੱਚ ਆ ਗਏ ਅਤੇ ਆਪਣੇ ਘਰਾਂ ਤੇ ਉੱਚੀਆਂ ਇਮਾਰਤਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ ਵੱਲ ਭੱਜਦੇ ਦੇਖੇ ਗਏ।

ਕੌਮੀ ਭੂ-ਵਿਗਿਆਨ ਕੇਂਦਰ (National Centre for Seismology) ਅਨੁਸਾਰ, ਰੈਕਟਰ ਸਕੇਲ ‘ਤੇ ਇਸ ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਹੈ।

ਭੂਚਾਲ ਦਾ ਮੁੱਖ ਕੇਂਦਰ ਉੱਤਰਾਖੰਡ ਦੇ ਪਹਾੜੀ ਜ਼ਿਲ੍ਹੇ ਉੱਤਰਕਾਸ਼ੀ ਦੇ ਨੇੜੇ ਧਰਤੀ ਦੀ ਸਤਹ ਤੋਂ ਕੁਝ ਕਿਲੋਮੀਟਰ ਦੀ ਡੂੰਘਾਈ ‘ਤੇ ਦਰਜ ਕੀਤਾ ਗਿਆ।