ਕਰਮਚਾਰੀਆਂ ਲਈ ਅਹਿਮ ਖ਼ਬਰ! ਈਪੀਐੱਫਓ ਖਾਤਾਧਾਰਕਾਂ ਲਈ ਨਵੀਂ ਸਹੂਲਤ ਹੋਈ ਸ਼ੁਰੂ, ਹੁਣ ATM ਰਾਹੀਂ ਕਢਵਾ ਸਕਣਗੇ ਪੀਐੱਫ ਦੀ ਰਕਮ

Top Trending News ਦਿੱਲੀ ਰਾਸ਼ਟਰੀ

 

ਕਰਮਚਾਰੀਆਂ ਲਈ ਅਹਿਮ ਖ਼ਬਰ! ਈਪੀਐੱਫਓ ਖਾਤਾਧਾਰਕਾਂ ਲਈ ਨਵੀਂ ਸਹੂਲਤ ਹੋਈ ਸ਼ੁਰੂ, ਹੁਣ ATM ਰਾਹੀਂ ਕਢਵਾ ਸਕਣਗੇ ਪੀਐੱਫ ਦੀ ਰਕਮ

ਨਵੀਂ ਦਿੱਲੀ 9 ਅਕਤੂਬਰ 2026

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਆਪਣੇ ਖਾਤਾਧਾਰਕਾਂ ਲਈ ਪੀਐੱਫ ਦੀ ਰਕਮ ਕਢਵਾਉਣ ਦੀ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਤੇਜ਼ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਖਾਤਾਧਾਰਕਾਂ ਨੂੰ ਏਟੀਐੱਮ (ATM) ਰਾਹੀਂ ਭਵਿੱਖ ਨਿਧੀ ਦੀ ਰਕਮ ਕਢਵਾਉਣ ਦੀ ਸਹੂਲਤ ਦੇਣ ਲਈ ਪ੍ਰੀਖਣ ਸ਼ੁਰੂ ਕਰ ਦਿੱਤਾ ਗਿਆ ਹੈ।

ਅਧਿਕਾਰਤ ਸੂਤਰਾਂ ਅਨੁਸਾਰ, ਈਪੀਐੱਫਓ ਵੱਲੋਂ ਭਵਿੱਖ ਨਿਧੀ ਨਾਲ ਜੁੜੀਆਂ ਸੇਵਾਵਾਂ ਨੂੰ ਡਿਜੀਟਲ ਬਣਾਉਣ ਅਤੇ ਖਾਤਾਧਾਰਕਾਂ ਤੱਕ ਰਕਮ ਦੀ ਪਹੁੰਚ ਨੂੰ ਸੁਖਾਲਾ ਕਰਨ ਲਈ ਨਵੀਂ ਵਿਵਸਥਾ ਤਿਆਰ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਪੀਐੱਫ ਦੀ ਰਕਮ ਕਢਵਾਉਣ ਲਈ ਖਾਤਾਧਾਰਕਾਂ ਨੂੰ ਆਨਲਾਈਨ ਦਾਅਵਾ ਦਾਇਰ ਕਰਨਾ ਪੈਂਦਾ ਹੈ ਅਤੇ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਕਰਨੀ ਪੈਂਦੀ ਹੈ। ਨਵੀਂ ਸਹੂਲਤ ਲਾਗੂ ਹੋਣ ਤੋਂ ਬਾਅਦ ਇਹ ਪ੍ਰਕਿਰਿਆ ਕਾਫ਼ੀ ਹੱਦ ਤੱਕ ਤੇਜ਼ ਹੋਣ ਦੀ ਉਮੀਦ ਹੈ।

ਸੂਤਰਾਂ ਨੇ ਦੱਸਿਆ ਕਿ ਏਟੀਐੱਮ ਰਾਹੀਂ ਪੀਐੱਫ ਦੀ ਰਕਮ ਕਢਵਾਉਣ ਦੀ ਸਹੂਲਤ ਸਬੰਧੀ ਤਕਨੀਕੀ ਪ੍ਰਬੰਧਾਂ ਦੀ ਜਾਂਚ ਜਾਰੀ ਹੈ। ਜੇਕਰ ਪ੍ਰੀਖਣ ਸਫ਼ਲ ਰਹਿੰਦਾ ਹੈ ਤਾਂ ਇਹ ਸਹੂਲਤ ਸਾਲ ਦੇ ਅੰਤ ਤੱਕ ਖਾਤਾਧਾਰਕਾਂ ਲਈ ਉਪਲਬਧ ਕਰਵਾਈ ਜਾ ਸਕਦੀ ਹੈ।