ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਮੌਤ, FIR ਦਰਜ

Top Trending News ਪੰਜਾਬ

 

ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਮੌਤ, FIR ਦਰਜ

ਬਠਿੰਡਾ 13 ਅਕਤੂਬਰ 2026

ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਹੀ ਨੰਗਲ ਵਿੱਚ ਨਸ਼ੇ ਦੀ ਵੱਧ ਮਾਤਰਾ ਕਾਰਨ 30 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਪ੍ਰੀਤ ਸਿੰਘ ਵਜੋਂ ਹੋਈ ਹੈ। ਘਟਨਾ ਸਬੰਧੀ ਮ੍ਰਿਤਕ ਦੀ ਮਾਤਾ ਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਰਾਜਵਿੰਦਰ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

ਮਨਦੀਪ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਰਾਜਵਿੰਦਰ ਸਿੰਘ ਉਸ ਦੇ ਪੁੱਤਰ ਰਾਜਪ੍ਰੀਤ ਸਿੰਘ ਨੂੰ ਘਰੋਂ ਆਪਣੇ ਨਾਲ ਲੈ ਗਿਆ ਸੀ। ਉਸ ਦਾ ਦੋਸ਼ ਹੈ ਕਿ ਰਾਜਵਿੰਦਰ ਸਿੰਘ ਨੇ ਰਾਜਪ੍ਰੀਤ ਨੂੰ ਨਸ਼ੇ ਦੀ ਵੱਧ ਮਾਤਰਾ ਵਾਲਾ ਟੀਕਾ ਲਗਾਇਆ। ਇਸ ਤੋਂ ਬਾਅਦ ਰਾਜਪ੍ਰੀਤ ਦੀ ਹਾਲਤ ਵਿਗੜ ਗਈ।

ਦੋਸ਼ ਮੁਤਾਬਕ ਹਾਲਤ ਗੰਭੀਰ ਹੋਣ ’ਤੇ ਰਾਜਵਿੰਦਰ ਸਿੰਘ ਉਸ ਨੂੰ ਨਹਿਰ ਦੀ ਪਟੜੀ ’ਤੇ ਛੱਡ ਕੇ ਉਥੋਂ ਫ਼ਰਾਰ ਹੋ ਗਿਆ। ਬਾਅਦ ਵਿੱਚ ਰਾਜਪ੍ਰੀਤ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭੂਮਿਕਾ ਅਤੇ ਮੌਤ ਦੇ ਅਸਲ ਕਾਰਨਾਂ ਸਬੰਧੀ ਤੱਥ ਇਕੱਠੇ ਕੀਤੇ ਜਾ ਰਹੇ ਹਨ।