ਸਕੂਲ ਖੇਡਾਂ: ਬਲਜੋਤ ਕੌਰ ਦੇ ਰਾਜ ਪੱਧਰੀ ਤਾਈਕਵਾਂਡੋ ਟੂਰਨਾਮੈਂਟ ‘ਚ ਜਿੱਤਿਆ ਗੋਲਡ ਮੈਡਲ

Top Trending News ਖੇਡਾਂ ਪੰਜਾਬ

 

ਸਕੂਲ ਖੇਡਾਂ: ਬਲਜੋਤ ਕੌਰ ਦੇ ਰਾਜ ਪੱਧਰੀ ਤਾਈਕਵਾਂਡੋ ਟੂਰਨਾਮੈਂਟ ‘ਚ ਜਿੱਤਿਆ ਗੋਲਡ ਮੈਡਲ

ਪਟਿਆਲਾ 2 ਨਵੰਬਰ 2026:

70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14 ਲੜਕੀਆਂ ਦਾ ਰਾਜ ਪੱਧਰੀ ਤਾਈਕਵਾਂਡੋ ਟੂਰਨਾਮੈਂਟ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ।

ਇਸ ਟੂਰਨਾਮੈਂਟ ਦੌਰਾਨ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਈਆਂ ਚੋਣਵੀਆਂ ਖਿਡਾਰਨਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਹੋਣਹਾਰ ਖਿਡਾਰਨ ਬਲਜੋਤ ਕੌਰ ਪੁੱਤਰੀ ਸ੍ਰੀ ਜਗਵੰਤ ਸਿੰਘ ਨੇ ਆਪਣੀ ਖੇਡ ਕਲਾ ਅਤੇ ਦਮਖ਼ਮ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।

ਬਲਜੋਤ ਕੌਰ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਸੁਚੱਜੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਵਿਰੋਧੀ ਖਿਡਾਰਨਾਂ ਨੂੰ ਕਰੜੀ ਟੱਕਰ ਦਿੱਤੀ। ਫਾਈਨਲ ਮੁਕਾਬਲੇ ਵਿੱਚ ਬਿਹਤਰੀਨ ਤਕਨੀਕ ਅਤੇ ਹੁਨਰ ਸਦਕਾ ਉਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਅਤੇ ਸਕੂਲ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ।

ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਬਲਜੋਤ ਕੌਰ ਨੇ ਇਸ ਟੂਰਨਾਮੈਂਟ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਇਹ ਸਫਲਤਾ ਉਸ ਦੀ ਮਿਹਨਤ ਦਾ ਹੀ ਨਤੀਜਾ ਹੈ। ਖਿਡਾਰਨ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੇਡ ਪ੍ਰਬੰਧਕਾਂ ਅਤੇ ਕੋਚ ਸਾਹਿਬਾਨ ਨੇ ਉਸ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ’ਤੇ ਸ੍ਰੀ ਮੋਹਿਤ ਕੁਮਾਰ, ਸ੍ਰੀ ਬੁੱਧ ਰਾਮ, ਸ੍ਰੀ ਸਤਵਿੰਦਰ ਸਿੰਘ, ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਮਨਪ੍ਰੀਤ ਸਿੰਘ ਮਲੱਣ, ਸ੍ਰੀਮਤੀ ਕੁਲਦੀਪ ਕੌਰ, ਸ੍ਰੀ ਹਰੀਸ਼ ਸਿੰਘ, ਸ੍ਰੀ ਸ਼ਸ਼ੀ ਮਾਨ ਸਮੇਤ ਹੋਰ ਅਧਿਆਪਕ ਅਤੇ ਕੋਚ ਸਾਹਿਬਾਨ ਹਾਜ਼ਰ ਸਨ। ਸਮੂਹ ਸ਼ਖ਼ਸੀਅਤਾਂ ਨੇ ਬਲਜੋਤ ਕੌਰ, ਉਸ ਦੇ ਮਾਤਾ-ਪਿਤਾ ਅਤੇ ਕੋਚ ਸ੍ਰੀਮਤੀ ਮਮਤਾ ਰਾਣੀ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਵੀ ਕੌਮੀ ਪੱਧਰ ‘ਤੇ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।