Breaking: ਤੇਲੰਗਾਨਾ ’ਚ ਬਚਾਅ ਮੁਹਿੰਮ ਦੌਰਾਨ ਵੱਡਾ ਹਾਦਸਾ, ਦੋ ਕਿਸ਼ਤੀਆਂ ਪਲਟਣ ਕਾਰਨ SDRF ਤੇ ਫਾਇਰ ਬ੍ਰਿਗੇਡ ਦੇ 10 ਮੁਲਾਜ਼ਮ ਲਾਪਤਾ
ਖੰਮਮ, 5 ਨਵੰਬਰ
ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਵਿੱਚ ਹੜ੍ਹ ਦੇ ਪਾਣੀ ਵਿੱਚ ਫਸੇ ਮਛੇਰਿਆਂ ਨੂੰ ਬਚਾਉਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਬੁੱਧਵਾਰ ਸ਼ਾਮ ਨੂੰ ਬੇਥੁਪੱਲੀ ਝੀਲ ਵਿੱਚ ਬਚਾਅ ਮੁਹਿੰਮ ਦੌਰਾਨ ਤੇਜ਼ ਪਾਣੀ ਦੇ ਵਹਾਅ ਕਾਰਨ ਦੋ ਕਿਸ਼ਤੀਆਂ ਪਲਟ ਗਈਆਂ। ਇਸ ਹਾਦਸੇ ਵਿੱਚ ਰਾਜ ਆਫ਼ਤ ਪ੍ਰਬੰਧਨ ਬਲ (SDRF) ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕੁੱਲ 10 ਮੁਲਾਜ਼ਮ ਲਾਪਤਾ ਹੋ ਗਏ।
ਜਾਣਕਾਰੀ ਅਨੁਸਾਰ, ਹਾਦਸੇ ਸਮੇਂ ਬਚਾਅ ਟੀਮ ਪਾਣੀ ਵਿੱਚ ਫਸੇ ਪੰਜ ਮਛੇਰਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ਦੌਰਾਨ ਤੇਜ਼ ਵਹਾਅ ਕਾਰਨ ਬਚਾਅ ਕਾਰਜ ਵਿੱਚ ਲੱਗੀਆਂ ਦੋਵੇਂ ਕਿਸ਼ਤੀਆਂ ਸੰਤੁਲਨ ਗੁਆ ਬੈਠੀਆਂ ਅਤੇ ਪਾਣੀ ਵਿੱਚ ਪਲਟ ਗਈਆਂ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਲਾਪਤਾ ਮੁਲਾਜ਼ਮਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਹਾਦਸੇ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਲਾਪਤਾ ਕਰਮਚਾਰੀਆਂ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ।




