ਟਰੰਪ ਦੀ ਚੋਣਾਂ ’ਚ ਹਾਰ ’ਤੇ ਈਰਾਨ ’ਚ ਜਸ਼ਨ, ਹਜ਼ਾਰਾਂ ਲੋਕਾਂ ਨੇ ਕੱਢਿਆ ਮਾਰਚ; ਅਮਰੀਕੀ ਰਾਸ਼ਟਰਪਤੀ ਦੇ ਪੋਸਟਰ ਸਾੜੇ

Top Trending News ਕੌਮਾਂਤਰੀ

 

ਟਰੰਪ ਦੀ ਚੋਣਾਂ ’ਚ ਹਾਰ ’ਤੇ ਈਰਾਨ ’ਚ ਜਸ਼ਨ, ਹਜ਼ਾਰਾਂ ਲੋਕਾਂ ਨੇ ਕੱਢਿਆ ਮਾਰਚ; ਅਮਰੀਕੀ ਰਾਸ਼ਟਰਪਤੀ ਦੇ ਪੋਸਟਰ ਸਾੜੇ

ਤੇਹਿਰਾਨ 5 ਨਵੰਬਰ 2026

ਅਮਰੀਕਾ ਦੀਆਂ ਮਿਡਟਰਮ ਚੋਣਾਂ 2026 ਵਿੱਚ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੀ ਹਾਰ ਤੋਂ ਬਾਅਦ ਈਰਾਨ ਵਿੱਚ ਜਸ਼ਨ ਦਾ ਮਾਹੌਲ ਹੈ। ਈਰਾਨ ਨੇ ਟਰੰਪ ਦੀ ਹਾਰ ਨੂੰ ਜੰਗ ਵਿਰੁੱਧ ਅਮਰੀਕੀ ਲੋਕਾਂ ਦਾ ਸਪੱਸ਼ਟ ਸੰਦੇਸ਼ ਕਰਾਰ ਦਿੱਤਾ ਹੈ।

ਚੋਣ ਨਤੀਜਿਆਂ ਦੀ ਖੁਸ਼ੀ ਮਨਾਉਂਦਿਆਂ ਹਜ਼ਾਰਾਂ ਲੋਕਾਂ ਨੇ ਈਰਾਨ ਦੀ ਰਾਜਧਾਨੀ ਤੇਹਿਰਾਨ ਵਿੱਚ ਮਾਰਚ ਕੱਢਿਆ। ਇਹ ਮਾਰਚ 1979 ਵਿੱਚ ਅਮਰੀਕੀ ਦੂਤਾਵਾਸ ’ਤੇ ਹੋਏ ਕਬਜ਼ੇ ਦੀ ਘਟਨਾ ਦੀ ਯਾਦ ਵਿੱਚ ਵੀ ਕੱਢਿਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਟੀਮ ਦੇ ਪੋਸਟਰ ਵੀ ਸਾੜੇ।

ਮਾਰਚ ਵਿੱਚ ਸ਼ਾਮਲ ਲੋਕਾਂ ਨੇ ਕਿਹਾ ਕਿ ਟਰੰਪ ਦੀਆਂ ਨੀਤੀਆਂ ਕਾਰਨ ਈਰਾਨ ਨੂੰ ਕਾਫ਼ੀ ਨੁਕਸਾਨ ਅਤੇ ਜ਼ੁਲਮ ਸਹਿਣੇ ਪਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਲੋਕਾਂ ਨੇ ਚੋਣਾਂ ਵਿੱਚ ਟਰੰਪ ਦੀ ਸਰਕਾਰ ਵਿਰੁੱਧ ਵੋਟ ਪਾ ਕੇ ਉਨ੍ਹਾਂ ਦੀਆਂ ਨੀਤੀਆਂ ਦਾ ਜਵਾਬ ਦਿੱਤਾ ਹੈ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਵੇਂ ਟਰੰਪ ਹਾਲੇ ਰਾਸ਼ਟਰਪਤੀ ਬਣੇ ਰਹਿਣਗੇ, ਪਰ ਉਨ੍ਹਾਂ ਦਾ ਸਿਆਸੀ ਪਤਨ ਸ਼ੁਰੂ ਹੋ ਚੁੱਕਾ ਹੈ ਅਤੇ ਚੋਣ ਨਤੀਜੇ ਇਸ ਦੀ ਪਹਿਲੀ ਨਿਸ਼ਾਨੀ ਹਨ।