ਰਾਹੁਲ ਗਾਂਧੀ ਨੂੰ ਵਪਾਰੀ ਜਥੇਬੰਦੀ ਨੇ ਲਿਖਿਆ ਪੱਤਰ, ਦਿੱਲੀ ਵਿੱਚ ਸਿਆਸੀ ਰੈਲੀਆਂ ਕਾਰਨ ਕਾਰੋਬਾਰ ਪ੍ਰਭਾਵਿਤ ਹੋਣ ਦਾ ਲਾਇਆ ਦੋਸ਼

Top Trending News ਦਿੱਲੀ ਰਾਸ਼ਟਰੀ

 

ਰਾਹੁਲ ਗਾਂਧੀ ਨੂੰ ਵਪਾਰੀ ਜਥੇਬੰਦੀ ਨੇ ਲਿਖਿਆ ਪੱਤਰ, ਦਿੱਲੀ ਵਿੱਚ ਸਿਆਸੀ ਰੈਲੀਆਂ ਕਾਰਨ ਕਾਰੋਬਾਰ ਪ੍ਰਭਾਵਿਤ ਹੋਣ ਦਾ ਲਾਇਆ ਦੋਸ਼

ਨਵੀਂ ਦਿੱਲੀ 5 ਨਵੰਬਰ 2026

ਦੇਸ਼ ਭਰ ਦੇ ਵਪਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ‘ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼’ (CAIT) ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਵਪਾਰੀ ਵਰਗ ਦੀਆਂ ਮੁਸ਼ਕਲਾਂ ਅਤੇ ਨਾਰਾਜ਼ਗੀ ਤੋਂ ਜਾਣੂ ਕਰਵਾਇਆ ਹੈ।

ਜਥੇਬੰਦੀ ਨੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਪਿਛਲੇ ਮਹੀਨੇ ਦਿੱਲੀ ਵਿੱਚ ਹੋਈਆਂ ਵੱਖ-ਵੱਖ ਸਿਆਸੀ ਰੈਲੀਆਂ, ਧਰਨਿਆਂ ਅਤੇ ਰੋਸ ਪ੍ਰਦਰਸ਼ਨਾਂ ਕਾਰਨ ਵਪਾਰਕ ਸਰਗਰਮੀਆਂ ਵਾਰ-ਵਾਰ ਪ੍ਰਭਾਵਿਤ ਹੋਈਆਂ ਹਨ। ਇਸ ਨਾਲ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

CAIT ਨੇ ਖ਼ਾਸ ਤੌਰ ’ਤੇ 1 ਨਵੰਬਰ 2026 ਨੂੰ ਕਾਂਗਰਸ ਵੱਲੋਂ ਕੀਤੀ ਗਈ ਰੈਲੀ ਅਤੇ ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਦਾ ਜ਼ਿਕਰ ਕੀਤਾ ਹੈ। ਜਥੇਬੰਦੀ ਨੇ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਵੱਲੋਂ ਅਜਿਹੇ ਪ੍ਰਦਰਸ਼ਨਾਂ ਨੂੰ ਲਗਾਤਾਰ ਹਮਾਇਤ ਦੇਣ ’ਤੇ ਵੀ ਸਵਾਲ ਉਠਾਏ ਹਨ।

ਵਪਾਰੀ ਜਥੇਬੰਦੀ ਨੇ ਆਪਣੇ ਪੱਤਰ ਰਾਹੀਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਲੋਕਤੰਤਰੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਵਪਾਰਕ ਸਰਗਰਮੀਆਂ ਅਤੇ ਆਮ ਲੋਕਾਂ ਦੀ ਆਵਾਜਾਈ ਵਿੱਚ ਵਿਘਨ ਪੈਣ ਤੋਂ ਬਚਾਉਣ ਲਈ ਧਿਆਨ ਦਿੱਤਾ ਜਾਵੇ।