ਉੱਤਰਾਖੰਡ ’ਚ ਭਿਆਨਕ ਸੜਕ ਹਾਦਸਾ: ਕਾਰ ਨਦੀ ’ਚ ਡਿੱਗੀ, ਚਾਰ ਜਣਿਆਂ ਦੀਆਂ ਲਾਸ਼ਾਂ ਬਰਾਮਦ, ਹੋਰਾਂ ਦੀ ਭਾਲ ਜਾਰੀ

Top Trending News ਰਾਸ਼ਟਰੀ

 

ਉੱਤਰਾਖੰਡ ’ਚ ਭਿਆਨਕ ਸੜਕ ਹਾਦਸਾ: ਕਾਰ ਨਦੀ ’ਚ ਡਿੱਗੀ, ਚਾਰ ਜਣਿਆਂ ਦੀਆਂ ਲਾਸ਼ਾਂ ਬਰਾਮਦ, ਹੋਰਾਂ ਦੀ ਭਾਲ ਜਾਰੀ

ਉੱਤਰਕਾਸ਼ੀ 5 ਨਵੰਬਰ 2026

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਗੰਗੋਤਰੀ ਕੌਮੀ ਮਾਰਗ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਡਬਰਾਨੀ ਵੱਲ ਜਾ ਰਹੀ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਹੁਣ ਤੱਕ ਚਾਰ ਜਣਿਆਂ ਦੀਆਂ ਲਾਸ਼ਾਂ ਨਦੀ ਦੇ ਕੰਢੇ ਤੋਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਵਾਹਨ ਵਿੱਚ ਹੋਰ ਲੋਕਾਂ ਦੇ ਵੀ ਸਵਾਰ ਹੋਣ ਦਾ ਖ਼ਦਸ਼ਾ ਹੈ, ਜਿਸ ਕਾਰਨ ਉਨ੍ਹਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ।

ਜ਼ਿਲ੍ਹਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਗੰਗਨਾਨੀ ਧਰਮਕੁੰਡ ਤੋਂ ਲਗਭਗ 20 ਮੀਟਰ ਅੱਗੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸਿੱਧੀ ਤੇਜ਼ ਵਹਾਅ ਵਾਲੀ ਨਦੀ ਵਿੱਚ ਜਾ ਡਿੱਗੀ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਅਧਿਕਾਰੀ ਪ੍ਰਸ਼ਾਂਤ ਆਰਿਆ ਦੇ ਨਿਰਦੇਸ਼ਾਂ ’ਤੇ ਰਾਹਤ ਅਤੇ ਬਚਾਅ ਦਲ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਏ। ਨਦੀ ਦੇ ਤੇਜ਼ ਵਹਾਅ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਲਾਪਤਾ ਵਿਅਕਤੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।