ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ..! 6.9 ਰਹੀ ਸਭ ਤੋਂ ਵੱਧ ਤੀਬਰਤਾ, ਸੁਨਾਮੀ ਦਾ ਖ਼ਤਰਾ?

Top Trending News ਕੌਮਾਂਤਰੀ

 

ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ..! 6.9 ਰਹੀ ਸਭ ਤੋਂ ਵੱਧ ਤੀਬਰਤਾ, ਸੁਨਾਮੀ ਦਾ ਖ਼ਤਰਾ?

ਪੇਰੂ ’ਚ ਦੋ ਵਾਰ ਆਏ ਭੂਚਾਲ ਨਾਲ ਕੰਬੀ ਧਰਤੀ, 6.9 ਰਹੀ ਸਭ ਤੋਂ ਵੱਧ ਤੀਬਰਤਾ

ਪੇਰੂ 21 ਨਵੰਬਰ 2026

ਦੱਖਣੀ ਅਮਰੀਕੀ ਦੇਸ਼ ਪੇਰੂ ਵਿੱਚ ਅੱਜ ਸਵੇਰੇ ਲਗਾਤਾਰ ਦੋ ਸ਼ਕਤੀਸ਼ਾਲੀ ਭੂਚਾਲ ਆਉਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੋਵੇਂ ਭੂਚਾਲਾਂ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.0 ਤੋਂ ਵੱਧ ਦਰਜ ਕੀਤੀ ਗਈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਮੁਤਾਬਕ ਦੂਜੇ ਭੂਚਾਲ ਦੀ ਤੀਬਰਤਾ 6.9 ਰਹੀ।

ਜਾਣਕਾਰੀ ਅਨੁਸਾਰ, ਪਹਿਲਾ ਭੂਚਾਲ ਭਾਰਤੀ ਸਮੇਂ ਮੁਤਾਬਕ ਸਵੇਰੇ 5 ਵੱਜ ਕੇ 39 ਮਿੰਟ ’ਤੇ ਆਇਆ, ਜਿਸ ਦੀ ਤੀਬਰਤਾ 6.7 ਮਾਪੀ ਗਈ। ਇਸ ਭੂਚਾਲ ਦਾ ਕੇਂਦਰ ਪੇਰੂ ਦੇ ਕਾਰਹੁਆਮਾਯੋ ਇਲਾਕੇ ਤੋਂ ਲਗਭਗ 9 ਕਿਲੋਮੀਟਰ ਦੂਰ ਦਰਜ ਕੀਤਾ ਗਿਆ। ਇਸ ਦਾ ਕੇਂਦਰ ਐਂਡੀਜ਼ ਖੇਤਰ ਦੇ ਜੂਨਿਨ ਸ਼ਹਿਰ ਤੋਂ 34 ਕਿਲੋਮੀਟਰ ਉੱਤਰ ਵੱਲ ਅਤੇ ਧਰਤੀ ਹੇਠਾਂ 108 ਕਿਲੋਮੀਟਰ ਦੀ ਡੂੰਘਾਈ ’ਤੇ ਸੀ।

ਇਸ ਤੋਂ ਬਾਅਦ ਸਵੇਰੇ 7 ਵੱਜ ਕੇ 10 ਮਿੰਟ ’ਤੇ ਦੂਜਾ ਭੂਚਾਲ ਆਇਆ, ਜਿਸ ਦੀ ਤੀਬਰਤਾ 6.9 ਦਰਜ ਕੀਤੀ ਗਈ। ਥੋੜ੍ਹੇ ਸਮੇਂ ਦੇ ਅੰਦਰ ਦੋ ਵੱਡੇ ਭੂਚਾਲ ਆਉਣ ਕਾਰਨ ਇਲਾਕੇ ਵਿੱਚ ਚਿੰਤਾ ਵਧ ਗਈ ਹੈ।

ਫਿਲਹਾਲ ਜਾਨੀ ਅਤੇ ਮਾਲੀ ਨੁਕਸਾਨ ਸਬੰਧੀ ਕੋਈ ਪੁਸ਼ਟੀਸ਼ੁਦਾ ਜਾਣਕਾਰੀ ਸਾਹਮਣੇ ਨਹੀਂ ਆਈ।