ਬਿਸਲੇਰੀ ਪਾਣੀ ਦੇ ਸੈਂਪਲ ’ਚ ਮਿਲੇ ਹਾਨੀਕਾਰਕ ਕੈਮੀਕਲ! FSSAI ਨੇ ਕੰਪਨੀ ਖ਼ਿਲਾਫ਼ ਮੁਕੱਦਮਾ ਚਲਾਉਣ ਨੂੰ ਦਿੱਤੀ ਮਨਜ਼ੂਰੀ

Top Trending News ਸਿਹਤ ਦਿੱਲੀ ਰਾਸ਼ਟਰੀ

 

ਬਿਸਲੇਰੀ ਪਾਣੀ ਦੇ ਸੈਂਪਲ ’ਚ ਮਿਲੇ ਹਾਨੀਕਾਰਕ ਕੈਮੀਕਲ! FSSAI ਨੇ ਕੰਪਨੀ ਖ਼ਿਲਾਫ਼ ਮੁਕੱਦਮਾ ਚਲਾਉਣ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 23 ਨਵੰਬਰ 2026: ਬੋਤਲਬੰਦ ਪਾਣੀ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਬਿਸਲੇਰੀ ਇੰਟਰਨੈਸ਼ਨਲ ਦੇ ਪੈਕਡ ਡ੍ਰਿੰਕਿੰਗ ਵਾਟਰ ਦੇ ਇੱਕ ਰੈਗੂਲੇਟਰੀ ਸੈਂਪਲ ਨੂੰ ਜਾਂਚ ਦੌਰਾਨ ਅਸੁਰੱਖਿਅਤ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਕੰਪਨੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।

FSSAI ਅਨੁਸਾਰ, ਪਾਣੀ ਦੇ ਨਮੂਨੇ ਦੀ ਪਹਿਲੀ ਲੈਬ ਜਾਂਚ ਵਿੱਚ ਬ੍ਰੋਮੇਟ ਦੀ ਮਾਤਰਾ ਨਿਰਧਾਰਤ ਹੱਦ ਅਨੁਸਾਰ ਨਹੀਂ ਪਾਈ ਗਈ। ਇਸ ਤੋਂ ਬਾਅਦ ਕੰਪਨੀ ਵੱਲੋਂ ਅਪੀਲ ਕੀਤੇ ਜਾਣ ’ਤੇ ਨਮੂਨੇ ਦੀ ਮੁੜ ਜਾਂਚ ਰੈਫਰਲ ਫੂਡ ਲੈਬਾਰਟਰੀ ਤੋਂ ਕਰਵਾਈ ਗਈ, ਜਿੱਥੇ ਪੋਲੀਨਿਊਕਲੀਅਰ ਐਰੋਮੈਟਿਕ ਹਾਈਡਰੋਕਾਰਬਨ (PAHs) ਦੀ ਮੌਜੂਦਗੀ ਸਾਹਮਣੇ ਆਈ। ਇਸ ਆਧਾਰ ’ਤੇ ਨਮੂਨੇ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ।

ਰਿਪੋਰਟ ਮੁਤਾਬਕ, ਬ੍ਰੋਮੇਟ ਅਤੇ PAHs ਅਜਿਹੇ ਰਸਾਇਣਕ ਪਦਾਰਥ ਹਨ, ਜਿਨ੍ਹਾਂ ਨਾਲ ਕੈਂਸਰ ਦਾ ਖ਼ਤਰਾ ਜੁੜਿਆ ਹੋ ਸਕਦਾ ਹੈ।

ਇਸ ਤੋਂ ਇਲਾਵਾ FSSAI ਨੇ ਹੋਰ ਖੁਰਾਕੀ ਕੰਪਨੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਕੁਝ ਕੰਪਨੀਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ ਅਤੇ ਅਸੁਰੱਖਿਅਤ ਪਾਏ ਗਏ ਉਤਪਾਦਾਂ ਨੂੰ ਬਾਜ਼ਾਰ ਵਿੱਚੋਂ ਵਾਪਸ ਮੰਗਵਾਉਣ ਦੇ ਹੁਕਮ ਦਿੱਤੇ ਗਏ ਹਨ।