News

ਅਮਰੀਕਾ ਦੀ ਫੌਜੀ ਹਥਿਆਰ ਫੈਕਟਰੀ ‘ਚ ਧਮਾਕਾ, 19 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਵਾਸ਼ਿੰਗਟਨ, 11 ਅਕਤੂਬਰ, ਦੇਸ਼ ਕਲਿਕ ਬਿਊਰੋ : ਅਮਰੀਕਾ ਦੇ ਟੈਨੇਸੀ ਵਿੱਚ ਇੱਕ ਫੌਜੀ ਹਥਿਆਰ ਫੈਕਟਰੀ ਵਿੱਚ ਹੋਏ ਇੱਕ ਵੱਡੇ ਧਮਾਕੇ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ। 19 ਲੋਕ ਲਾਪਤਾ ਹਨ ਅਤੇ ਉਨ੍ਹਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹੰਫਰੀ ਕਾਉਂਟੀ ਸ਼ੈਰਿਫ਼ ਕ੍ਰਿਸ ਡੇਵਿਸ ਨੇ ਇਸਨੂੰ ਆਪਣੇ ਕਰੀਅਰ ਵਿੱਚ ਦੇਖਿਆ ਸਭ ਤੋਂ ਭਿਆਨਕ ਦ੍ਰਿਸ਼ ਦੱਸਿਆ। […]

Continue Reading

ਪੰਜਾਬ ‘ਚ ਕਰਵਾ-ਚੌਥ ਦੀ ਰਾਤ ਬਦਮਾਸ਼ਾਂ ਵਲੋਂ ਗੋਲੀਬਾਰੀ, ਦੋ ਲੋਕਾਂ ਦੀ ਮੌਤ ਪੰਜ ਜ਼ਖ਼ਮੀ

ਗੁਰਦਾਸਪੁਰ, 11 ਅਕਤੂਬਰ, ਦੇਸ਼ ਕਲਿਕ ਬਿਊਰੋ :ਬੀਤੀ ਰਾਤ ਪੰਜਾਬ ਵਿੱਚ ਇੱਕ ਰੈਸਟੋਰੈਂਟ ਅਤੇ ਇੱਕ ਬੂਟ ਹਾਊਸ ‘ਤੇ ਛੇ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਬਦਮਾਸ਼ਾਂ ਦੀ ਭਾਲ ਸ਼ੁਰੂ […]

Continue Reading

ਪੰਜਾਬੀ ਨੌਜਵਾਨ ਰੂਸ-ਯੂਕਰੇਨ ਜੰਗ ‘ਚ ਗੰਭੀਰ ਜ਼ਖਮੀ, ਮੱਦਦ ਦੀ ਅਪੀਲ

ਮੋਗਾ, 11 ਅਕਤੂਬਰ, ਦੇਸ਼ ਕਲਿਕ ਬਿਊਰੋ :ਮੋਗਾ ਦਾ ਬੂਟਾ ਸਿੰਘ ਰੂਸ-ਯੂਕਰੇਨ ਜੰਗ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਉਹ ਇਸ ਸਮੇਂ ਉੱਥੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਚੱਕ ਕਾਨੀਆਂ ਕਲਾਂ ਦਾ ਰਹਿਣ ਵਾਲਾ ਬੂਟਾ ਸਿੰਘ ਅਕਤੂਬਰ 2024 ਵਿੱਚ ਪੜ੍ਹਾਈ ਕਰਨ ਲਈ ਰੂਸ ਗਿਆ ਸੀ। ਬੂਟਾ ਸਿੰਘ ਨੇ ਦੱਸਿਆ ਕਿ ਇੱਕ ਔਰਤ ਨੇ […]

Continue Reading

ਪੰਜਾਬ ਦੇ ਤਾਪਮਾਨ ‘ਚ ਮਾਮੂਲੀ ਵਾਧਾ, ਮੌਸਮ ਵਿਭਾਗ ਨੇ ਦਿੱਤਾ ਹਫ਼ਤੇ ਦਾ ਅਪਡੇਟ

ਚੰਡੀਗੜ੍ਹ, 11 ਅਕਤੂਬਰ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਤਾਪਮਾਨ ਥੋੜ੍ਹਾ ਜਿਹਾ ਵਧਣਾ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ 0.7 ਡਿਗਰੀ ਵਾਧੇ ਦੇ ਬਾਵਜੂਦ, ਰਾਜ ਦਾ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ ਹੈ। ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਰਾਜ ਵਿੱਚ ਸਵੇਰ ਅਤੇ ਰਾਤਾਂ ਠੰਢੀਆਂ ਹੋਣ ਦਾ ਕਾਰਨ ਪਹਾੜਾਂ ਵਿੱਚ ਬਦਲਦਾ ਮੌਸਮ ਹੈ। ਪਹਾੜਾਂ ਵਿੱਚ ਹਾਲ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 11-10-2025 ਰਾਮਕਲੀ ਮਹਲਾ ੫ ਰੁਤੀ ਸਲੋਕੁ ੴ ਸਤਿਗੁਰ ਪ੍ਰਸਾਦਿ ॥ ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ ਛੰਤੁ ॥ ਜਸੁ ਗਾਵਹੁ […]

Continue Reading

AP ਢਿੱਲੋਂ ਦੇ ਘਰ ‘ਤੇ ਹੋਈ ਗੋਲੀਬਾਰੀ ਮਾਮਲੇ ‘ਚ ਵੱਡਾ ਖੁਲਾਸਾ, ਪੜ੍ਹੋ ਵੇਰਵਾ

ਚੰਡੀਗੜ੍ਹ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ : ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਹੋਈ ਗੋਲੀਬਾਰੀ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। 25 ਸਾਲਾ ਅਭਿਜੀਤ ਕਿੰਗਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਢਿੱਲੋਂ ਨੂੰ ਡਰਾਉਣ ਲਈ ਕੰਟਰੈਕਟ ‘ਤੇ ਰੱਖਿਆ ਸੀ। ਉਹ ਚਾਰ ਸਾਲ ਪਹਿਲਾਂ ਪੜ੍ਹਾਈ ਲਈ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ, […]

Continue Reading

CM ਮਾਨ ਨੇ ਚੀਫ਼ ਜਸਟਿਸ ‘ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਦੀ ਸਖ਼ਤ ਆਲੋਚਨਾ ਕੀਤੀ, ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ

ਚੰਡੀਗੜ੍ਹ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ : ਭਾਰਤ ਦੇ ਚੀਫ ਜਸਟਿਸ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਇਹ ਘਟੀਆ ਹਰਕਤ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਨਤੀਜਾ ਹੈ। ਰਾਜ ਸਭਾ ਲਈ ਉੱਘੇ ਉਦਯੋਗਪਤੀ ਰਜਿੰਦਰ ਗੁਪਤਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ […]

Continue Reading

ਕੁਲਵਿੰਦਰ ਬਿੱਲੇ ਨੇ ਰਾਜਵੀਰ ਜਵੰਦੇ ਲਈ ਲਿਖੀ ਭਾਵੁਕ ਪੋਸਟ, ਕਿਹਾ, “ਤੇਰੀ ਬੇਟੀ ਕਹਿ ਰਹੀ ਸੀ ਪਾਪਾ ਹੁਣ ਤਾਂ ਉਠ ਜਾਓ ਲਾਸਟ ਮੌਕਾ ਏ”

ਚੰਡੀਗੜ੍ਹ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ : ਰਾਜਵੀਰ ਜਵੰਦਾ ਦੇ ਇਸ ਜਹਾਨ ਤੋਂ ਤੁਰ ਜਾਣ ਤੋਂ ਬਾਅਦ ਕੁਲਵਿੰਦਰ ਬਿੱਲਾ ਨੇ ਇੱਕ ਭਾਵੁਕ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਜਿਸ ਉਸ ਨੇ ਕਿਹਾ ਕਿ, “ਰਾਜਵੀਰ ਕਿੱਥੋਂ ਲੱਭੀਏ ਤੈਨੂੰ ?” ਸਾਨੂੰ ਮਾਫ਼ ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁੱਜ ਵੀ […]

Continue Reading

ਹਿਮਾਚਲ ਭਾਜਪਾ ਪ੍ਰਧਾਨ ਦਾ ਭਰਾ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ

ਹਿਮਾਚਲ ਪ੍ਰਦੇਸ਼, 10 ਅਕਤੂਬਰ: ਦੇਸ਼ ਕਲਿੱਕ ਬਿਓਰੋ : ਸੋਲਨ ਪੁਲਿਸ ਨੇ ਹਿਮਾਚਲ ਪ੍ਰਦੇਸ਼ ਭਾਜਪਾ ਪ੍ਰਧਾਨ ਡਾ. ਰਾਜੀਵ ਬਿੰਦਲ ਦੇ 75 ਸਾਲਾ ਭਰਾ ਰਾਮ ਕੁਮਾਰ ਬਿੰਦਲ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਇਸ ਦੌਰਾਨ ਹੀ ਰਾਮ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਈ। ਇਸਦੀ ਪੁਸ਼ਟੀ ਕਰਦੇ […]

Continue Reading

PM ਮੋਦੀ ਆਉਣਗੇ ਹਰਿਆਣਾ ਦੌਰੇ ‘ਤੇ

ਚੰਡੀਗੜ੍ਹ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ : ਪ੍ਰਧਾਨ ਮੰਤਰੀ ਨਰੇਂਦਰ ਮੋਦੀ 17 ਅਕਤੂਬਰ, 2025 ਨੂੰ ਹਰਿਆਣਾ ਦੇ ਸੋਨੀਪਤ ਦੌਰੇ ‘ਤੇ ਆਉਣਗੇ। ਆਪਣੇ ਇਸ ਦੌਰੇ ਦੌਰਾਨ ਉਹ ਸੂਬਾ ਵਾਸੀਆਂ ਨੂੰ ਕਰੋੜਾਂ ਰੁਪਏ ਦੀ ਵਿਕਾਸਾਤਮਕ ਪਰਿਯੋਜਨਾਵਾਂ ਦੀ ਸੌਗਾਤ ਦੇਣਗੇ। ਪ੍ਰਧਾਨ ਮੰਤਰੀ ਦਾ ਇਹ ਦੌਰਾ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਅਤੇ ਦਿਸ਼ਾ ਪ੍ਰਦਾਨ ਕਰੇਗਾ ਅਤੇ ਵਿਕਸਿਤ ਭਾਰਤ-ਵਿਕਸਿਤ […]

Continue Reading