News

ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਲੋਕ ਲਹਿਰ ਪੈਦਾ ਹੋਈ-ਪ੍ਰਿੰਸੀਪਲ ਬੁੱਧ ਰਾਮ

ਮਾਨਸਾ, 24 ਮਈ : ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਤਹਿਤ ਹਲਕਾ ਬੁਢਲਾਡਾ, ਮਾਨਸਾ ਅਤੇ ਸਰਦੂਲਗੜ੍ਹ ਦੇ ਵਿਧਾਇਕਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਕਲੀਪੁਰ, ਰਾਮਪੁਰ ਮੰਡੇਰ, ਸ਼ੇਰ ਖਾਂ ਵਾਲਾ, ਕੋਟੜਾ ਕਲਾਂ, ਅਤਲਾ ਖੁਰਦ, ਅਤਲਾ ਕਲਾਂ, ਪੇਰੋਂ, ਬੈਹਣੀਵਾਲ […]

Continue Reading

ਨਸ਼ਾ-ਮੁਕਤੀ ਯਾਤਰਾ ਨੂੰ ਮਿਲ ਰਿਹਾ ਲੋਕਾਂ ਤੋਂ ਵੱਡਾ ਹੁੰਗਾਰਾ-ਵਿਧਾਇਕ ਮਾਲੇਰਕੋਟਲਾ 

ਮੁਬਾਰਕਪੁਰ ਚੁੰਘਾ/ਮਾਲੇਰਕੋਟਲਾ 24 ਮਈ : ਦੇਸ਼ ਕਲਿੱਕ ਬਿਓਰੋ                    ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਨੂੰ ਵੱਡੀ ਗਿਣਤੀ ਵਿਚ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ। ਇਹ ਪ੍ਰਗਟਾਵਾ ਵਿਧਾਇਕ ਡਾ […]

Continue Reading

ਜਲ ਸਰੋਤ ਮੰਤਰੀ ਵੱਲੋਂ ਸਿੰਚਾਈ ਵਿਭਾਗ ਨੂੰ ਸਾਰੀਆਂ ਨਹਿਰਾਂ ਦੀ ਜ਼ਮੀਨੀ ਪੱਧਰ ‘ਤੇ ਚੈਕਿੰਗ ਕਰਨ ਦੇ ਨਿਰਦੇਸ਼

ਪਟਿਆਲਾ, 24 ਮਈ: ਦੇਸ਼ ਕਲਿੱਕ ਬਿਓਰੋਪੰਜਾਬ ਦੇ ਜਲ ਸਰੋਤ, ਖਨਣ ਤੇ ਜੀਓਲੋਜੀ ਅਤੇ ਜਲ ਤੇ ਭੂਮੀ ਰੱਖਿਆ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਸਿੰਚਾਈ ਵਿਭਾਗ ਨੂੰ ਸੂਬੇ ਦੀਆਂ ਸਾਰੀਆਂ ਨਹਿਰਾਂ ਦਾ ਜ਼ਮੀਨੀ ਪੱਧਰ ‘ਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਨਹਿਰਾਂ ਵਿੱਚ ਲੀਕੇਜ ਦਾ ਕੋਈ ਮਾਮਲਾ ਸਾਹਮਣੇ ਨਾ ਆਵੇ। ਉਹ ਅੱਜ ਭਾਖੜਾ ਮੇਨ ਲਾਈਨ […]

Continue Reading

National Lok Adalat# ਵਿੱਚ 14547 ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਫਾਜਿਲਕਾ 24 ਮਈ, ਦੇਸ਼ ਕਲਿੱਕ ਬਿਓਰੋ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ ਨਿਰਾਦੇਸ਼ਾਂ ਹੇਠ, ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਅੱਜ 24.05.2025 ਨੂੰ ਜਿਲ੍ਹਾ ਫਾਜਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ National Lok Adalat ਦਾ ਆਯੋਜਨ ਕੀਤਾ ਗਿਆ। […]

Continue Reading

ਯੁੱਗ ਕਵੀ ਸੁਰਜੀਤ ਪਾਤਰ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ

ਚੰਡੀਗੜ੍ਹ: 24 ਮਈ, ਦੇਸ਼ ਕਲਿੱਕ ਬਿਓਰੋ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸੁਰਜੀਤ ਪਾਤਰ ਫਾਊਂਡੇਸ਼ਨ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਸਹਿਯੋਗ ਅੱਜ ਯੁੱਗ ਕਵੀ ਸੁਰਜੀਤ ਪਾਤਰ ਦੀ ਪਹਿਲੀ ਬਰਸੀ ਮੌਕੇ, ਉਹਨਾਂ ਦੀ ਯਾਦ ਵਿੱਚ ਪਹਿਲਾ ਸ਼ਰਧਾਂਜਲੀ ਸਮਾਗਮ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਗਿਆ।ਸਭ ਪਹਿਲਾਂ ਜੋਤੀ ਪ੍ਰਜਵਿੱਲਤ ਕੀਤੀ ਗਈ। ਇਸ ਤੋਂ […]

Continue Reading

ਵਿਧਾਇਕ ਰਮਨ ਅਰੋੜਾ ਦਾ ਵਿਜੀਲੈਂਸ ਨੂੰ ਮਿਲਿਆ 5 ਦਿਨਾਂ ਦਾ ਰਿਮਾਂਡ

ਜਲੰਧਰ: 24 ਮਈ, ਦੇਸ਼ ਕਲਿੱਕ ਬਿਓਰੋ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਦੁਪਹਿਰ ਵਿਜੀਲੈਂਸ ਟੀਮ ਨੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ, ਰਮਨ ਅਰੋੜਾ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਦੇ ‘ਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ, ਅਧਿਕਾਰੀਆਂ ਨੇ ਅਦਾਲਤ ਤੋਂ ਦਸ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ, […]

Continue Reading

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਮਹਾਨਤਾ ਫਿਰਕੂ ਹੁਕਮਰਾਨਾਂ ਤੋ ਬਰਦਾਸ਼ਤ ਨਹੀਂ ਹੋ ਰਹੀ : ਟਿਵਾਣਾ

 ਮੋਰਿੰਡਾ  24  ਮਈ ( ਭਟੋਆ)  “ਮੀਰੀ-ਪੀਰੀ ਦੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਨੁੱਖਤਾ ਪੱਖੀ ਉੱਚ ਮਰਿਯਾਦਾਵਾਂ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਖ਼ਾਲਸਾ ਪੰਥ ਦੀ ਇਸ ਸੰਸਥਾਂ ਦੀ ਸਰਬਉੱਚਤਾਂ ਤੇ ਮਹਾਨਤਾਂ ਕਾਇਮ ਹੈ । ਜਿਥੋ ਹੋਣ ਵਾਲੇ ਕੌਮੀ ਫੈਸਲਿਆ ਨੂੰ ਸਮੁੱਚੇ ਸੰਸਾਰ ਵਿਚ ਮਾਨਤਾ ਹਾਸਿਲ ਹੁੰਦੀ ਹੈ । ਇਸਦੀ ਸਰਬਉੱਚਤਾਂ ਤੇ ਮਹਾਨਤਾਂ ਫਿਰਕੂ ਹੁਕਮਰਾਨਾਂ ਨੂੰ […]

Continue Reading

ਜਦ ਤੱਕ ਬਾਦਲ ਦਲ ਦਾ ਦਖ਼ਲ ਸ਼੍ਰੋਮਣੀ ਕਮੇਟੀ ਵਿੱਚ ਰਹੇਗਾ, ਕਿਸੇ ਪ੍ਰਬੰਧਕੀ ਤੇ ਧਾਰਮਿਕ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ: ਰਵੀਇੰਦਰ ਸਿੰਘ 

ਮੋਰਿੰਡਾ  24 ਮਈ ਭਟੋਆ   ਸਾਬਕਾ ਸਪੀਕਰ ਤੇ ਸੀਨੀਅਰ ਅਕਾਲੀ ਆਗੂ  ਰਵੀਇੰਦਰ ਸਿੰਘ  ਨੇ ਪੰਜਾਬ ਦੇ ਮੌਜੂਦਾ ਪੰਥਕ ਹਾਲਾਤਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਨਿੱਜ ਪ੍ਰਸਤੀ ਹੇਠ ਸਿੱਖ ਸੰਸਥਾਵਾਂ ਤੇ ਬਾਦਲ ਦਲ ਦੇ ਗਲਬੇ ਕਾਰਨ ਜਥੇਦਾਰਾਂ ਦੇ ਅਕਸ ਨੂੰ ਢਾਹ ਲੱਗੀ ਹੈ।‌ ਉਨਾਂ  ਕਿ ਬਾਦਲ ਦਲ ਦੀ ਆਪ ਹੁਦਰੀਆਂ ਜਿਉਂ ਦੀਆਂ ਤਿਉਂ ਹਨ […]

Continue Reading

ਪੰਜਾਬੀ ਭਾਸ਼ਾ ਦੇ ਗਿਆਨ ਤੋਂ ਅਧੂਰੇ ਵਿਦਿਆਰਥੀਆਂ ਨੂੰ ਤੇਲਗੂ ਸਿਖਾਉਣੀ ਕਿੰਨੀ ਕੁ ਜਾਇਜ਼? : ਡੀ ਟੀ ਐੱਫ 

ਦਲਜੀਤ ਕੌਰ  ਚੰਡੀਗੜ੍ਹ, 24 ਮਈ, 2025: ਪੰਜਾਬ ਦਾ ਸਿੱਖਿਆ ਵਿਭਾਗ ਨਿੱਤ ਨਵੇਂ ਕਾਰਨਾਮਿਆਂ ਲਈ ਚਰਚਾ ਵਿੱਚ ਰਹਿੰਦਾ ਹੈ, ਭਾਂਵੇ ਆਪਣੇ ਸੂਬੇ ਦੇ ਬਹੁ ਗਿਣਤੀ ਵਿਦਿਆਰਥੀਆਂ ਦੀ ਮਾਤ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ 12ਵੀਂ ਜਮਾਤ ਵਿੱਚੋਂ ਜਨਰਲ ਪੰਜਾਬੀ ਵਿੱਚੋਂ 3800 ਤੋਂ ਵੱਧ ਅਤੇ 10ਵੀਂ ਜਮਾਤ ਵਿੱਚੋਂ 1571 ਵਿਦਿਆਰਥੀਆਂ ਨੂੰ ਪਹਿਲੀ ਭਾਸ਼ਾ ਪੰਜਾਬੀ ਵਿੱਚੋਂ ਪਾਸ ਨਹੀਂ ਕਰਵਾ […]

Continue Reading

ਸਿਮਰਨਦੀਪ ਕੌਰ ਨੂੰ ਮਾਨਸ਼ਾਹੀਆ ਕਲੋਨੀ ਦੀ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਸਨਮਾਨਿਤ

ਪਟਿਆਲਾ 24 ਮਈ, ਦੇਸ਼ ਕਲਿੱਕ ਬਿਓਰੋ  ਆਈ.ਸੀ.ਐਸ.ਈ. ਦੇ ਬਾਰਵੀਂ ਕਲਾਸ ਦੇ ਹਾਲ ਹੀ ਵਿਚ ਐਲਾਨੇ ਨਤੀਜਿਆਂ ਵਿੱਚ ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦੀ ਵਿਦਿਆਰਥਣ ਸਿਮਰਨਦੀਪ ਕੌਰ ਚੱਢਾ ਨੇ 99.2% ਅੰਕ ਪ੍ਰਾਪਤ ਕਰਕੇ ਪਟਿਆਲਾ ਜਿਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਵਿਦਿਆਰਣ ਸਿਮਰਨਦੀਪ ਕੌਰ ਜੋ ਮਾਨਸ਼ਾਹੀਆ ਕਲੋਨੀ ਪਟਿਆਲਾ ਦੀ ਵਸਨੀਕ ਹੈ,ਨੂੰ ਮਾਨਸ਼ਾਹੀਆ ਕਲੋਨੀ  ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਣ ਸਿਮਰਨਦੀਪ ਕੌਰ ਨੇ ਆਪਣੇ ਇਕ ਸੰਦੇਸ਼ ਵਿੱਚ ਕਿਹਾ ਕਿ ਹਰ ਵਿਦਿਆਰਥੀ ਨੂੰ ਹਰ ਟੈਸਟ ਨੂੰ ਬਹੁਤ ਸਖ਼ਤ ਮਿਹਨਤ ਤੇ ਲਗਨ ਨਾਲ ਤਿਆਰ ਕਰਨਾ ਚਾਹੀਦਾ ਹੈ। ਹਰ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਦੀ ਰਵੀਜ਼ਨ ਲਗਾਤਾਰ ਕਰਨੀ ਚਾਹੀਦੀ ਹੈ। ਸਿਮਰਨਦੀਪ ਕੌਰ ਨੇ ਕਿਹਾ ਜਦੋਂ ਵੀ ਵਿਦਿਆਰਥੀ ਪੜ੍ਹਾਈ ਕਰਨ ਤਾਂ ਉਨ੍ਹਾਂ ਦਾ ਪੂਰਾ ਧਿਆਨ ਕੇਂਦਰਿਤ ਪੜ੍ਹਾਈ ਵਿੱਚ ਹੀ ਹੋਣਾ ਚਾਹੀਦਾ ਹੈ।                         ਸਿਮਰਨਦੀਪ ਕੌਰ ਨੇ ਆਪਣੀ ਸਫਲਤਾ ਦਾ ਮੁੱਖ ਸਿਹਰਾ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਨੂੰ ਦਿਤਾ। ਇਸ ਮੌਕੇ ਤੇ ਡਾਕਟਰ ਸੁਰਿੰਦਰ ਸਿੰਘ ਚੱਢਾ ਚੇਅਰਮੈਨ ਸਕਾਲਰ ਫੀਲਡਜ਼ ਪਬਲਿਕ ਸਕੂਲ ਬਲਜਿੰਦਰ ਸਿੰਘ ਕਾਰਜਸਾਧਕ ਅਫ਼ਸਰ ਸਮਾਣਾ, ਮਨਮੋਹਨ ਸਿੰਘ ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਡਾਕਟਰ ਬੀ.ਐਸ.ਸੋਹਲ, ਦਰਸ਼ਨ ਸਿੰਘ ਵਿਰਕ ਲੈਕਚਰਾਰ,ਖੁਸ਼ਪਾਲ ਸਿੰਘ ਸੀਨੀਅਰ ਸਹਾਇਕ ਪਾਵਰਕਾਮ,ਮਹਿੰਦਰ ਗੋਇਲ ਸਨਅਤਕਾਰ, ਇੰਜੀਨੀਅਰ ਰਾਜਦੀਪ ਸਿੰਘ,ਚੰਦਨਦੀਪ ਕੋਰ ਪ੍ਰਬੰਧਕ ਸਕੋਲਰ ਫੀਲਡਜ਼ ਪਬਲਿਕ ਸਕੂਲ,ਗੁਰਪ੍ਰੀਤ ਕੌਰ ਸਿਖਿਆ ਸ਼ਾਸਤਰੀ, ਗੁਰਸ਼ਰਨ ਕੌਰ ਸਿਖਿਆ ਸ਼ਾਸਤਰੀ,ਨੇ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਮੂਮੈਂਟਮ ਅਤੇ ਰੰਗਦਾਰ ਗੁਲਦਸਤੇ ਭੇਂਟ ਕੀਤੇ । ਇਸ ਮੌਕੇ ਤੇ ਸਿਮਰਨਦੀਪ ਕੌਰ ਦੇ ਪਿਤਾ ਡਾਕਟਰ ਸੁਰਿੰਦਰ ਸਿੰਘ ਚੱਢਾ ਜੋ ਇਕ ਵਿਦਿਆ ਖੇਤਰ ਦੇ ਮਾਹਰ ਹਨ ਅਤੇ ਪਟਿਆਲਾ ਵਿਖੇ ਸਕਾਲਰ ਫੀਲਡਜ਼ ਪਬਲਿਕ ਸਕੂਲ ਪਿਛਲੇ 21 ਸਾਲਾਂ ਤੋਂ ਚਲਾ ਰਹੇ ਹਨ ਅਤੇ ਮਾਤਾ ਚੰਦਨਦੀਪ ਕੋਰ ਨੂੰ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਵਧਾਈਆਂ ਦਿੱਤੀਆਂ ਅਤੇ ਸਿਮਰਨਦੀਪ ਕੌਰ ਚੱਢਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Continue Reading