ਮੰਦਰ ‘ਚ ਜਗਰਾਤੇ ਦੌਰਾਨ RSS ਨਾਲ ਸਬੰਧਤ 10 ਲੋਕਾਂ ‘ਤੇ ਚਾਕੂ ਨਾਲ ਹਮਲਾ

ਰਾਸ਼ਟਰੀ

ਜੈਪੁਰ, 18 ਅਕਤੂਬਰ, ਦੇਸ਼ ਕਲਿਕ ਬਿਊਰੋ :
ਜੈਪੁਰ ਦੇ ਇਕ ਮੰਦਰ ‘ਚ ਜਾਗਰਣ ਦੌਰਾਨ ਵੀਰਵਾਰ ਰਾਤ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨਾਲ ਸਬੰਧਤ 10 ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਜ਼ਖ਼ਮੀਆਂ ਨੂੰ ਐਸਐਮਐਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ਤੋਂ ਨਾਰਾਜ਼ ਭੀੜ ਨੇ ਦਿੱਲੀ-ਅਜਮੇਰ ਹਾਈਵੇਅ ਨੂੰ ਜਾਮ ਕਰ ਦਿੱਤਾ। ਪੁਲਿਸ ਨੇ ਸਲਾਹ ਮਸ਼ਵਰੇ ਤੋਂ ਬਾਅਦ ਰਾਤ ਡੇਢ ਵਜੇ ਦੇ ਕਰੀਬ ਜਾਮ ਨੂੰ ਹਟਾਇਆ।
ਕਰਨੀ ਵਿਹਾਰ ਪੁਲਸ ਮੁਤਾਬਕ ਇਲਾਕੇ ਦੇ ਮੰਦਰ ‘ਚ ਸ਼ਰਦ ਪੂਰਨਿਮਾ ਦੇ ਮੌਕੇ ‘ਤੇ ਵੀਰਵਾਰ ਰਾਤ 10 ਵਜੇ ਜਗਰਾਤੇ ਦਾ ਪ੍ਰੋਗਰਾਮ ਸੀ। ਉਪਰੰਤ ਪ੍ਰਸ਼ਾਦ ਵਜੋਂ ਖੀਰ ਵੰਡੀ ਜਾ ਰਹੀ ਸੀ। ਇਸ ਦੌਰਾਨ ਗੁਆਂਢ ‘ਚ ਰਹਿਣ ਵਾਲੇ ਦੋ ਵਿਅਕਤੀਆਂ ਨੇ ਪ੍ਰੋਗਰਾਮ ‘ਤੇ ਇਤਰਾਜ਼ ਉਠਾਇਆ। ਤਕਰਾਰ ਦੌਰਾਨ ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਲੋਕਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।