ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ

12 ਦਸੰਬਰ 1911 ਨੂੰ ਜਾਰਜ ਪੰਚਮ ਅਤੇ ਮੈਰੀ ਭਾਰਤੀ ਸਮਰਾਟ ਵਜੋਂ ਇੰਡੀਆ ਆਏ ਸਨ
ਚੰਡੀਗੜ੍ਹ, 12 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 12 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਣ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਣ ਘਟਨਾਵਾਂ ਇਤਿਹਾਸ ਦੇ ਸਫਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 12 ਦਸੰਬਰ ਦੇ ਇਤਿਹਾਸ ਬਾਰੇ :-
2008 ਵਿੱਚ ਅੱਜ ਦੇ ਦਿਨ ਹੀ ਰਮਮ ਸਿੰਘ ਨੇ ਛੱਤੀਸਗੜ੍ਹ ਦੇ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।
2001 ਵਿੱਚ 12 ਦਸੰਬਰ ਦੇ ਦਿਨ ਹੀ ਭਾਰਤ ਨੇ ਨੇਪਾਲ ਨੂੰ ਦੋ ਚੀਤਾ ਹੈਲੀਕਾਪਟਰ ਅਤੇ ਹਥਿਆਰ ਮੁਹੱਈਆ ਕਰਵਾਏ ਸਨ।
1996 ਵਿੱਚ ਅੱਜ ਦੇ ਦਿਨ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਗੰਗਾ ਦੇ ਪਾਣੀ ਦੀ ਵੰਡ ਨੂੰ ਲੈ ਕੇ 30 ਸਾਲਾ ਸਾਂਝੀ ਸੰਧੀ ‘ਤੇ ਦਸਤਖਤ ਕੀਤੇ ਗਏ ਸਨ।
1990 ਵਿੱਚ 12 ਦਸੰਬਰ ਦੇ ਦਿਨ ਹੀ ਟੀ. ਐਨ. ਸ਼ੇਸ਼ਨ ਮੁੱਖ ਚੋਣ ਕਮਿਸ਼ਨਰ ਬਣੇ ਸਨ।
1971 ਵਿੱਚ ਅੱਜ ਦੇ ਦਿਨ ਭਾਰਤੀ ਸੰਸਦ ਦੁਆਰਾ ਪਹਿਲਾਂ ਰਹੇ ਰਾਜਿਆਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਸੁਵਿਧਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।
1963 ਵਿੱਚ 12 ਦਸੰਬਰ ਦੇ ਦਿਨ ਹੀ ਕੇਨਿਆ ਆਜ਼ਾਦ ਹੋਇਆ ਸੀ।
1936 ਵਿੱਚ ਅੱਜ ਦੇ ਦਿਨ ਚੀਨ ਦੇ ਨੇਤਾ ਚਿਆਂਗ ਕਾਈ ਸ਼ੇਕ ਨੇ ਜਾਪਾਨ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕੀਤਾ ਸੀ।
1915 ਵਿੱਚ 12 ਦਸੰਬਰ ਦੇ ਦਿਨ ਹੀ ਚੀਨ ਦੇ ਰਾਸ਼ਟਰਪਤੀ ਯੁਆਨ ਸ਼ੀ ਕਾਈ ਨੇ ਰਾਜਤੰਤਰ ਦੀ ਦੁਬਾਰਾ ਸਥਾਪਨਾ ਕੀਤੀ ਅਤੇ ਖੁਦ ਨੂੰ ਚੀਨ ਦਾ ਸਮਰਾਟ ਘੋਸ਼ਿਤ ਕੀਤਾ ਸੀ।
12 ਦਸੰਬਰ 1911 ਨੂੰ ਜਾਰਜ ਪੰਚਮ ਅਤੇ ਮੈਰੀ ਭਾਰਤੀ ਸਮਰਾਟ ਵਜੋਂ ਇੰਡੀਆ ਆਏ ਸਨ।
1911 ਵਿੱਚ 12 ਦਸੰਬਰ ਨੂੰ ਹੀ ਭਾਰਤ ਦੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਬਦਲੀ ਕੀਤੀ ਗਈ ਸੀ।
1884 ਵਿੱਚ ਅੱਜ ਦੇ ਦਿਨ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਪਹਿਲਾ ਕ੍ਰਿਕਟ ਟੈਸਟ ਮੈਚ ਖੇਡਿਆ ਗਿਆ ਸੀ।
1800 ਵਿੱਚ 12 ਦਸੰਬਰ ਦੇ ਦਿਨ ਹੀ ਵਾਸ਼ਿੰਗਟਨ ਡੀ.ਸੀ. ਨੂੰ ਅਮਰੀਕਾ ਦੀ ਰਾਜਧਾਨੀ ਬਣਾਇਆ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।