ਆਪਸੀ ਵਿਵਾਦ ‘ਚ ਇਕ ਆੜ੍ਹਤੀ ਨੇ ਦੂਜੇ ਨੂੰ ਮਾਰੀ ਗੋਲੀ

ਹਰਿਆਣਾ


ਚੰਡੀਗੜ੍ਹ, 12 ਦਸੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਪਾਣੀਪਤ ‘ਚ ਅੱਜ ਵੀਰਵਾਰ ਨੂੰ ਆਪਸੀ ਵਿਵਾਦ ‘ਚ ਇਕ ਆੜ੍ਹਤੀ ਨੇ ਦੂਜੇ ਆੜ੍ਹਤੀ ਨੂੰ ਗੋਲੀ ਮਾਰ ਦਿੱਤੀ। ਇਸ ਵਿੱਚ ਆੜ੍ਹਤੀ ਨੂੰ ਛਰ੍ਹਾ ਲੱਗ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।ਮੁਲਜ਼ਮ ਆੜ੍ਹਤੀ ਨੂੰ ਸਥਾਨਕ ਲੋਕਾਂ ਨੇ ਮੌਕੇ ‘ਤੇ ਹੀ ਫੜ ਲਿਆ।
ਜ਼ਖਮੀ ਦੀ ਪਛਾਣ 60 ਸਾਲਾ ਪ੍ਰਕਾਸ਼ ਮਿੱਤਲ ਵਜੋਂ ਹੋਈ ਹੈ। ਇਸ ਦੇ ਨਾਲ ਹੀ ਮੁਲਜ਼ਮ ਦੀ ਪਛਾਣ ਵਰਿੰਦਰ ਆਰੀਆ ਵਜੋਂ ਹੋਈ ਹੈ। ਮਾਮਲਾ ਪਿੰਡ ਬਾਬਰਪੁਰ ਸਥਿਤ ਨਵੀਂ ਅਨਾਜ ਮੰਡੀ ਦਾ ਹੈ। ਦੋਵਾਂ ਵਿਚਾਲੇ ਕਿਸ ਗੱਲ ‘ਤੇ ਝਗੜਾ ਹੋਇਆ, ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।