ਮੋਰਿੰਡਾ 1 ਜਨਵਰੀ ( ਭਟੋਆ )
ਨਜ਼ਦੀਕੀ ਪਿੰਡ ਬੂਰਮਾਜਰਾ ਦਾ ਅੰਮ੍ਰਿਤਧਾਰੀ, ਨੌਜਵਾਨ ਖਿਡਾਰੀ ਸਿਮਰਨਜੀਤ ਸਿੰਘ ਕੰਗ ਇੰਟਰਨੈਸ਼ਨਲ ਕ੍ਰਿਕਟ ਵਿੱਚ ਆਪਣਾ ਪੱਕਾ ਸਥਾਨ ਬਣਾ ਕੇ ਨੌਜਵਾਨਾਂ ਲਈ ਇੱਕ ਮਾਰਗ ਦਰਸ਼ਕ ਬਣ ਚੁੱਕਿਆ ਹੈ, ਜਿਹੜਾ ਕਿ ਪਿਛਲੇ ਤਿੰਨ ਸਾਲ ਤੋ ਯੂਏਈ ਦੀ ਕ੍ਰਿਕਟ ਟੀਮ ਵਿੱਚ ਬਤੌਰ ਮੈਂਬਰ ਵਜੋਂ ਘਰੇਲੂ ਅਤੇ ਅੰਤਰ-ਰਸ਼ਟਰੀ ਮੈਚ ਖੇਡ ਚੁੱਕਿਆ ਹੈ। ਪਿੰਡ ਵਾਪਸ ਪਰਤਣ ਤੇ ਪਿੰਡ ਵਾਸੀਆਂ ਵੱਲੋ ਪੂਰੇ ਮਾਣ ਸਤਿਕਾਰ ਅਤੇ ਢੋਲ ਦੀ ਤਾਲ ਨਾਲ ਉਸ ਨੂੰ ਮੋਰਿੰਡਾ ਸ਼ਹਿਰ ਤੋ ਖੁੱਲੀ ਜੀਪ ਰਾਂਹੀ ਪਿੰਡ ਤੱਕ ਲਿਜਾਇਆ ਗਿਆ। ਜਿੱਥੇ ਪਿੰਡ ਵਾਸੀਆਂ ਵੱਲੋ ਆਪਣੇ ਪਿੰਡ ਵਿਚ ਜਨਮੇ ਇਸ ਸਾਬਤ ਸੂਰਤ ਖਿਡਾਰੀ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਮੋਰਿੰਡਾ ਵਿਖੇ ਗ੍ਰਾਮ ਪੰਚਾਇਤ ਪਿੰਡ ਬੂਰ ਮਾਜਰਾ ਵੱਲੋਂ ਯੂਥ ਆਗੂ ਰਾਜਵਿੰਦਰ ਸਿੰਘ ਰਾਜੂ ਅਤੇ ਪ੍ਰਿੰਸੀਪਲ ਕੁਲਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਿਮਰਨਜੀਤ ਸਿੰਘ ਕੰਗ ਦਾ ਫੁੱਲਾਂ ਦੇ ਹਾਰ ਅਤੇ ਸਿਰਪਾਓ ਭੇਂਟ ਕਰਕੇ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਗੱਲ ਕਰਦੇ ਆਂ ਸਿਮਰਨਜੀਤ ਸਿੰਘ ਕੰਗ ਨੇ ਦੱਸਿਆ ਕਿ ਸਾਲ 2008 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਰ ਮਾਜਰਾ ਤੋਂ ਬਾਰਵੀਂ ਜਮਾਤ ਪਾਸ ਕਰਨ ਉਪਰੰਤ ਉਸ ਨੇ ਉੱਚ ਸਿੱਖਿਆ ਲਈ ਚੰਡੀਗੜ੍ਹ ਦਾਖਲਾ ਲਿਆ ਜਿਸ ਦੌਰਾਨ ਉਸਨੇ ਸੈਕਟਰ 16 ਦੇ ਸਪੋਰਟਸ ਸਟੇਡੀਅਮ ਵਿੱਚ ਕਰਿਕਟ ਦੀ ਟਰੇਨਿੰਗ ਲਈ ਅਤੇ ਇਸੇ ਸਮੇਂ ਦੌਰਾਨ ਉਸ ਨੂੰ ਭਾਰਤ ਦੀ ਕ੍ਰਿਕਟ ਟੀਮ ਵਿੱਚ ਖੇਡ ਰਹੇ ਸ਼ੁਭਮ ਗਿੱਲ ਅਤੇ ਸੀਨੀਅਰ ਖਿਡਾਰੀ ਯੋਗਰਾਜ ਸਿੰਘ ਨਾਲ ਖੇਡਣ ਅਤੇ ਕ੍ਰਿਕਟ ਦੀਆਂ ਬਰੀਕੀਆਂ ਸਿੱਖਣ/ ਸਮਝਣ ਦਾ ਮੌਕਾ ਮਿਲਿਆ। ਉਹਨੇ ਦੱਸਿਆ ਕਿ ਸਾਲ 2014 ਚ ਉਸ ਨੂੰ ਜਿਲਾ ਲੁਧਿਆਣਾ ਵੱਲੋਂ ਕ੍ਰਿਕਟ ਖੇਡਣ ਦਾ ਮੌਕਾ ਮਿਲਿਆ ਅਤੇ ਉਹ ਸਾਲ 2020 ਤੱਕ ਜਿਲਾ ਲੁਧਿਆਣਾ ਦੀ ਕ੍ਰਿਕਟ ਟੀਮ ਵਿੱਚ ਸਰਗਰਮੀ ਨਾਲ ਖੇਡਦਾ ਰਿਹਾ ਹੈ ।ਯੂਏਈ ਦੀ ਟੀਮ ਵਿੱਚ ਚੋਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸਿਮਰਨਜੀਤ ਸਿੰਘ ਕੰਗ ਨੇ ਦੱਸਿਆ ਕਿ ਕੋਵਿਡ ਦੌਰਾਨ ਉਹ ਇੱਕ ਮਹੀਨੇ ਦਾ ਵੀਜ਼ਾ ਲੈ ਕੇ ਦੁਬਈ ਗਿਆ ਸੀ, ਪ੍ਰੰਤੂ ਅੰਤਰਰਾਸ਼ਟਰੀ ਉਡਾਣਾ ਬੰਦ ਹੋਣ ਕਾਰਨ ਉਸ ਨੂੰ ਚਾਰ ਮਹੀਨੇ ਦੁਬਈ ਵਿੱਚ ਰੁਕਣਾ ਪਿਆ, ਜਿਸ ਦੌਰਾਨ ਉਸਨੇ ਯੂਏਈ ਦੀ ਕ੍ਰਿਕਟ ਟੀਮ ਵਿੱਚ ਡੋਮੈਸਟਿਕ ਮੈਚ ਖੇਡਣੇ ਸ਼ੁਰੂ ਕਰ ਦਿੱਤੇ ਅਤੇ ਉਸਨੇ ਮਹਿਸੂਸ ਕੀਤਾ ਕਿ ਇੱਥੇ ਖੇਡ ਕੇ ਉਹ ਭਵਿੱਖ ਵਿੱਚ ਅੱਗੇ ਵਧ ਸਕਦਾ ਹੈ । ਉਸਨੇ ਦੱਸਿਆ ਕਿ ਇੱਥੇ ਹੀ ਉਸ ਨੂੰ ਪਤਾ ਲੱਗਿਆ ਕਿ ਇਸ ਦੇਸ਼ ਦੀ ਟੀਮ ਵਿੱਚ ਇਸ ਦੇਸ਼ ਵੱਲੋ ਖੇਡਣ ਲਈ ਤਿੰਨ ਸਾਲ ਲਈ ਕ੍ਰਿਕਟ ਟੀਮ ਵਿੱਚ ਖੇਡਣਾ ਜਰੂਰੀ ਹੈ ,ਜਿਸ ਲਈ ਉਸਨੇ ਉੱਥੋ ਦਾ ਪਰਮਾਨੈੰਟ ਵੀਜਾ ਲੈਕੇ ਲਗਾਤਾਰ ਤਿੰਨ ਸਾਲ ਯੂਏਈ ਦੀ ਕ੍ਰਿਕਟ ਟੀਮ ਵਿੱਚ ਖੇਡਦਿਆਂ , ਓਮਾਨ ਕਤਰ , ਤੇ ਬਹਰੀਨ ਸਮੇਤ 11 ਇੰਟਰਨੈਸ਼ਨਲ ਟੀ -20 ਮੈਚ ਖੇਡੇ ਉਥੇ ਹੀ ਅਪ੍ਰੈਲ ਵਿਚ ਵਰਲਡ ਕੱਪ ਕੁਆਲੀਫਾਈ ਏਸ਼ੀਆ ਅਤੇ ਨਵੰਬਰ ਮਹੀਨੇ ਕੁਵੈਤ ਦੀ ਟੀਮ ਨਾਲ ਹੋਏ ਦੋਨੋ ਮੈਚਾਂ ਵਿੱਚ ਉਸਦੀ ਟੀਮ ਨੇ ਜਿੱਤ ਹਾਸਲ ਕੀਤੀ ਹੈ। ਸਿਮਰਨਜੀਤ ਸਿੰਘ ਕੰਗ ਨੇ ਦੱਸਿਆ ਕਿ ਉਹ ਲੈਫਟ ਆਰਮ ਸਪਿਨਰ ਦੇ ਤੌਰ ਤੇ ਇੱਕ ਸਪੋਰਟਸਮੈਨ ਵਜੋਂ ਖੇਡਦਾ ਹੈ ਅਤੇ ਖੇਡਣ ਸਮੇਂ ਉਸਦੇ ਸਾਹਮਣੇ ਸਿਰਫ ਤੇ ਸਿਰਫ ਇੱਕ ਵਿਰੋਧੀ ਖਿਡਾਰੀ ਹੁੰਦਾ ਹੈ ਨਾ ਕਿ ਕਿਸੇ ਦੇਸ਼ ਦਾ ਖਿਡਾਰੀ ਜਾਂ ਕੋਈ ਨਾਮੀ ਖਿਡਾਰੀ ਹੁੰਦਾ ਹੈ ,ਜਿਸ ਨੂੰ ਆਊਟ ਕਰਨਾ ਹੀ ਉਸ ਦਾ ਨਿਸ਼ਾਨਾ ਹੁੰਦਾ ਹੈ।
ਇਸਲਾਮਿਕ ਦੇਸ਼ ਦੀ ਕ੍ਰਿਕਟ ਟੀਮ ਵਿੱਚ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੇ ਖਿਡਾਰੀ ਵਜੋਂ ਖੇਡਣ ਸਮੇਂ ਕੋਈ ਮੁਸ਼ਕਲ ਪੇਸ਼ ਹੋਣ ਸਬੰਧੀ ਪੁੱਛਿਆ ਇੱਕ ਸਵਾਲ ਦੇ ਜਵਾਬ ਵਿੱਚ ਸਿਮਰਨਜੀਤ ਸਿੰਘ ਕੰਗ ਨੇ ਦੱਸਿਆ ਕਿ ਉਸ ਦੇਸ਼ ਵਿੱਚ ਉਸ ਨੂੰ ਇੱਕ ਅੰਮ੍ਰਿਤਧਾਰੀ ਅਤੇ ਦਸਤਾਰਧਾਰੀ ਸਿੱਖ ਵਜੋਂ ਖੇਡਦਿਆਂ ਕਦੇ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆਈ ਅਤੇ ਨਾ ਹੀ ਕਦੇ ਕਿਸੇ ਖਿਡਾਰੀ ਵੱਲੋਂ ਮੇਰੇ ਸਰੂਪ ਨੂੰ ਲੈ ਕੇ ਕੋਈ ਭੇਦ ਭਾਵ ਜਾਂ ਕੋਈ ਭੱਦੇ ਟਿੱਪਣੀ ਕੀਤੀ ਗਈ ਹੈ ਜਿਸ ਲਈ ਉਹ ਉਥੋਂ ਦੀ ਸਰਕਾਰ ਅਤੇ ਕਰਿਕਟ ਟੀਮ ਦੇ ਖਿਡਾਰੀਆਂ ਦਾ ਧੰਨਵਾਦ ਕਰਦੇ ਹਨ ਦੁਨੀਆਂ ਭਰ ਦੇ ਕ੍ਰਿਕਟਰ ਖਿਡਾਰੀਆਂ ਵਿੱਚ ਪਹਿਲੇ ਦਸਤਾਰਧਾਰੀ ਅਤੇ ਅੰਮ੍ਰਿਤਧਾਰੀ ਸਿੱਖ ਖਿਡਾਰੀ ਹੋਣ ਤੇ ਮਾਣ ਮਹਿਸੂਸ ਕਰਦੇ ਆਂ ਸਿਮਰਨਜੀਤ ਸਿੰਘ ਕੰਗ ਨੇ ਕਿਹਾ ਕਿ ਦਸਤਾਰ ਨੇ ਉਸ ਨੂੰ ਪੂਰੀ ਦੁਨੀਆਂ ਵਿੱਚ ਮਾਨ ਸਨਮਾਨ ਦਿੱਤਾ ਹੈ ਜਦਕਿ ਉਸ ਦਾ ਇਹ ਸੁਪਨਾ ਸੀ ਕਿ ਉਹ ਅੰਮ੍ਰਿਤਧਾਰੀ ਕ੍ਰਿਕਟ ਖਿਡਾਰੀ ਹੀ ਬਣੇਗਾ ਨਾ ਕਿ ਇਕੱਲਾ ਕਰੈਕਟਰ ਨੌਜਵਾਨ ਪੀੜੀ ਨੂੰ ਸੰਦੇਸ਼ ਦਿੰਦਿਆਂ ਇੰਟਰਨੈਸ਼ਨਲ ਕ੍ਰਿਕਟ ਖਿਡਾਰੀ ਸਿਮਰਨਜੀਤ ਸਿੰਘ ਕੰਗ ਨੇ ਕਿਹਾ ਕਿ ਹਰੇਕ ਨੌਜਵਾਨ ਨੂੰ ਆਪਣਾ ਮਿਥ ਕੇ ਉਸ ਨੂੰ ਹਾਸਲ ਕਰਨ ਲਈ ਜਨੂਨ ਦੀ ਹੱਦ ਤੱਕ ਮਿਹਨਤ ਕਰਨੀ ਚਾਹੀਦੀ ਹੈ ਜਿਸ ਉਪਰੰਤ ਮੰਜ਼ਿਲ ਖੁਦ ਉਸਦੇ ਪੈਰ ਚੁੰਮੇਗੀ ਚੁੰਮੇਗੀ ਪਿੰਡ ਵਾਸੀਆਂ ਵੱਲੋਂ ਦਿੱਤੇ ਮਾਨ ਸਤਿਕਾਰ ਲਈ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਸਿਮਰਨਜੀਤ ਸਿੰਘ ਕੰਗ ਨੇ ਕਿਹਾ ਕਿ ਉਹ ਸਮੂਹ ਪਿੰਡ ਵਾਸੀਆਂ ਦੇ ਰੇਣੀ ਹਨ ਜਿਨਾਂ ਨੇ ਉਸ ਨੂੰ ਇੰਨਾ ਜਿਆਦਾ ਮਾਣ ਸਤਿਕਾਰ ਦਿੱਤਾ ਕਿ ਉਹ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਉਸ ਨੇ ਆਪਣੇ ਮਾਂ ਬਾਪ ਦੀ ਮਿਹਨਤ ਅਤੇ ਸਮੂਹ ਨਗਰ ਨਿਵਾਸੀਆਂ ਦੀਆਂ ਸ਼ੁਭ ਇਛਾਵਾਂ ਨੂੰ ਦਿੱਤਾ ਜਿਨਾਂ ਦੀ ਬਦੌਲਤ ਉਸਨੂੰ ਇੰਟਰਨੈਸ਼ਨਲ ਕ੍ਰਿਕਟ ਟੀਮ ਵਿੱਚ ਸਥਾਨ ਹਾਸਿਲ ਹੋ ਸਕਿਆ ਹੈ। ਇਸ ਉਪਰੰਤ ਇਸ ਅੰਤਰ-ਰਸ਼ਟਰੀ ਖਿਡਾਰੀ ਨੂੰ ਖੁੱਲੀ ਜੀਪ ਵਿੱਚ ਢੋਲ ਨਾਲ ਪਿੰਡ ਲਿਜਾਇਆ ਗਿਆ, ਅਤੇ ਉਸ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਨੂੰ ਸਿਰ ਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਸਰਪੰਚ ਹਰਪ੍ਰੀਤ ਕੌਰ, ਕਿਰਨਜੀਤ ਕੌਰ ਪੰਚ, ਜਸਵਿੰਦਰਪਾਲ ਸਿੰਘ ਪੰਚ, ਰਵਿੰਦਰ ਸਿੰਘ ਰਾਜੂ,ਇਕਬਾਲ ਸਿੰਘ, ਕੁਲਦੀਪ ਸਿੰਘ ਪ੍ਰਿੰਸੀਪਲ, ਅੰਮ੍ਰਿਤ ਸਿੰਘ, ਜਸਵੀਰ ਸਿੰਘ, ਹਨੀ ਸਿੰਘ, ਅਭਿਜੋਤ ਸਿੰਘ, ਕੁਲਵਿੰਦਰ ਸਿੰਘ, ਸ਼ਿੰਦਾ ਮੀਆਪੁਰ,ਪਵਿੱਤਰ ਸਿੰਘ ਅਤੇ ਲਾਲੀ ਇਟਲੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।



