ਅਮਰੀਕਾ ‘ਚ ਸਖ਼ਤੀ, ਅਚਾਨਕ email ਭੇਜ ਕੇ ਵੱਡੀ ਗਿਣਤੀ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਰੱਦ

Punjab

ਵਾਸਿੰਗਟਨ, 4 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅਮਰੀਕਾ ਵਿੱਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਅਚਾਨਕ ਇੱਕ ਈਮੇਲ ਮਿਲੀ ਕਿ ਉਨ੍ਹਾਂ ਦਾ ਐਫ-1 ਵੀਜ਼ਾ ਯਾਨੀ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਇਹ ਮੇਲ ਯੂਐਸ ਸਟੇਟ ਡਿਪਾਰਟਮੈਂਟ (ਡੀਓਐਸ) ਦੁਆਰਾ ਮਾਰਚ ਦੇ ਆਖਰੀ ਹਫ਼ਤੇ ਵਿੱਚ ਭੇਜਿਆ ਗਿਆ ਹੈ।
ਇਹ ਈ-ਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੀ ਗਈ ਹੈ ਜੋ ਕੈਂਪਸ ਸਰਗਰਮੀ ਯਾਨੀ ਕੈਂਪਸ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਅਜਿਹੀਆਂ ਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਭੇਜੀਆਂ ਗਈਆਂ ਹਨ, ਜੋ ਕੈਂਪਸ ਐਕਟੀਵਿਜ਼ਮ ‘ਚ ਸ਼ਾਮਲ ਨਾ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ‘ਇਜ਼ਰਾਈਲ ਵਿਰੋਧੀ’ ਪੋਸਟਾਂ ਨੂੰ ਸ਼ੇਅਰ, ਲਾਈਕ ਜਾਂ ਟਿੱਪਣੀਆਂ ਕਰਦੇ ਹਨ।
ਮੇਲ ‘ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੇ ਐੱਫ-1 ਵੀਜ਼ਾ ਰੱਦ ਕਰ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਅਮਰੀਕਾ ਛੱਡਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਅਮਰੀਕੀ ਸਰਕਾਰ ‘ਕੈਚ ਐਂਡ ਰਿਵੋਕ’ ਐਪ ਦੀ ਮਦਦ ਨਾਲ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰ ਰਹੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਨੁਸਾਰ 26 ਮਾਰਚ ਤੱਕ 300 ਤੋਂ ਵੱਧ ‘ਹਮਾਸ ਸਮਰਥਕ’ ਵਿਦਿਆਰਥੀਆਂ ਦੇ ਐਫ-1 ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਸ ਵਿੱਚ ਕਈ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।