ਪ੍ਰਚੀਨ ਕਲਾ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਰੰਗਾਂ ’ਚ ਰੰਗੇ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ

ਚੰਡੀਗੜ੍ਹ

ਮੋਹਾਲੀ, 26 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪ੍ਰਾਚੀਨ ਕਲਾ ਕੇਂਦਰ ਦੀ ਵਿਸ਼ੇਸ਼ ਸੰਗੀਤਕ ਸੰਧਿਆ ਪਰੰਪਰਾ ਵਿੱਚ ਸੰਗੀਤ ਪ੍ਰੋਗਰਾਮ ਅਤੇ ਪੈਂਟਿੰਗ ਪ੍ਰਦਰਸ਼ਨੀ ਦਾ ਆਯੋਜਨ ਸੈਕਟਰ 71 ਵਿਖੇ ਕੀਤਾ ਗਿਆ। ਕੇਂਦਰ ਦੀ ਸੰਗੀਤ ਅਧਿਆਪਕਾ ਚਰਨਜੀਤ ਕੌਰ ਤੇ ਤਬਲਾ ਅਧਿਆਪਕ ਅਮਨਦੀਪ ਗੁਪਤਾ ਦੇ ਨਿਰਦੇਸ਼ਨ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਬਖੂਬੀ ਪ੍ਰਦਰਸ਼ਨ ਕਰਕੇ ਖੂਬ ਵਾਹ ਵਾਹ ਖੱਟੀ ਅਤੇ ਚਿੱਤਰਕਲਾ ਦੀ ਅਧਿਆਪਕਾ ਸਨੇਹਲਤਾ ਜੇਨਾ ਤੋਂ ਪੇਂਟਿੰਗ ਸਿੱਖ ਰਹੇ ਬੱਚਿਆਂ ਨੇ ਆਪਣੀ ਪੇਟਿੰਗ ਪ੍ਰਦਰਸ਼ਨੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।

ਪ੍ਰੋਗਾਮ ਵਿੱਚ ਲਗਭਗ 53 ਕਲਾਕਾਰਾਂ ਨੇ ਹਿੱਸਾ ਲਿਆ। ਕੇਂਦਰ ਵੱਲੋਂ ਚਿੱਤਰਕਲਾ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਕੇਂਦਰ ਵਿਚੋਂ ਸਿੱਖ ਰਹੇ ਲਗਭਗ 29 ਬੱਚਿਆਂ ਵੱਲੋਂ ਬਣਾਈ ਗਈ ਪੇਟਿੰਗ ਨੂੰ ਕਲਾ ਦੇ ਖੂਬਸੂਰਤ ਰੰਗਾਂ ਵਿੱਚ ਸਜਾਇਆ ਗਿਆ।


ਅੱਜ ਦੇ ਪ੍ਰੋਗਰਾਮ ਵਿੱਚ ਕਲਾ ਦੇ ਰੰਗਾਂ ਨਾਲ ਸਜੀ ਪਰੰਪਰਾ ਵਿੱਚ ਸਰਸਵਤੀ ਵੰਦਨਾ ਹੇ ਸ਼ਾਰਦੇ ਮਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਅਨੁਰਾਧਾ ਤੇ ਸਾਥੀਆਂ ਵੱਲੋਂ ਹਾਰਮੋਨੀਐਮ ਉਤੇ ਪ੍ਰਸਤੁਤੀ ਪੇਸ਼ ਕੀਤੀ ਗਈ। ਨਾਲ ਹੀ ਰਾਗ ਭੈਰਵ ਵਿੱਚ ਇਕ ਰਚਨਾ ਪੇਸ਼ ਕੀਤੀ ਗਈ ਜਿਸ ਨੂੰ ਰਿਦਿਮਾ ਅਗ੍ਰਿਮਾ, ਮੇਘਾ, ਪਲਕ, ਹਰਲੀਨ, ਮਾਹੀ, ਆਯਾਨ ਤੇ ਅਨਾਦਿ ਨੇ ਹਿੱਸਾ ਲਿਆ। ਇਸ ਤੋਂ ਬਾਅਦ ਰਾਗ ਭੈਰਵੀ ਵਿੱਚ ਵੀ ਸੋਮਿਲ ਵੱਲੋਂ ਰਚਨਾ ਪੇਸ਼ ਕੀਤੀ ਗਈ। ਇਸ ਦੇ ਬਾਅਦ ਬੱਚਿਆਂ ਵੱਲੋਂ ਆਰਕਿਸਟਾ ਉਤੇ ਕੀਬੋਰਡ ਨਾਲ ਪ੍ਰਸਤੂਤੀ ਪੇਸ਼ ਕੀਤੀ ਗਈ ਜਿਸ ਵਿੱਚ ਬੱਚਿਆਂ ਵੱਲੋਂ ਪ੍ਰਾਚੀਨ ਕਲਾ ਕੇਂਦਰ ਉਤੇ ਆਧਾਰਿਤ ਗੀਤ ਜਿਸਦੇ ਬੋਲ ਸਨ ਜਾਊ ਮੈਂ ਪ੍ਰਾਚੀਨ ਕਲਾ ਕੇਂਦਰ ਮੇ ਸਿਖੂ ਗਾਇਨ ਵਾਦਨ ਨ੍ਰਿਤ ਗੁਰੂਜਨ ਸੇ ਮੈਂ ਸੀਖੂ ਚਿਤਰਕਲਾ ਉਪਰੰਤ ਇਕ ਕਲਾਕਾਰ ਤ੍ਰਿਸ਼ਾ ਵੱਲੋਂ ਭਜਨ ਤੁਮ ਬਿਨ ਕੌਣ ਖਬਰ ਲੇ ਮੇਰੀ ਪੇਸ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।


ਪ੍ਰੋਗਰਾਮ ਦੇ ਅੰਤ ਵਿੱਚ ਕੇਂਦਰ ਦੀ ਰਜਿਸਟਰਾਰ ਡਾ. ਸ਼ੋਭਾ ਕੌਸਰ ਤੇ ਡਿਪਟੀ ਰਜਿਸਟਾਰ ਡਾ. ਸਮੀਰਾ ਕੌਸਰ ਨੇ ਕਲਾਕਾਰਾਂ ਤੇ ਗੁਰੂਆਂ ਦੀ ਵੀ ਪ੍ਰਸ਼ੰਸਾ ਕੀਤੀ। ਸ਼ਾਸਤਰੀ ਸੰਗੀਤ ਸਿੱਖ ਰਹੇ ਇਹ ਵਿਦਿਆਰਥੀ ਦੇਸ਼ ਦੀ ਖੂਬਸੂਰਤ ਤੇ ਵਿਰਾਟ ਸੰਸਕ੍ਰਿਤੀ ਨੂੰ ਪ੍ਰਫੂਲਿਤ ਤੇ ਪ੍ਰਸਾਰਿਤ ਕਰਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਜੋ ਕਿ ਕੇਂਦਰ ਦਾ ਇਕ ਸ਼ਲਾਘਾਯੋਗ ਕਦਮ ਹੈ।

 

 

 

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।