ਲੁਠੇੜੀ ਸਕੂਲ ਵਿਖੇ ਸਕਾਊਟ ਅਤੇ ਗਾਈਡ ਦੇ ਤ੍ਰਿਤੀਆ ਸੌਪਾਨ ਕੈਂਪ ਸਰਟੀਫਿਕੇਟ ਵੰਡੇ 

Published on: May 5, 2025 2:47 pm

ਸਿੱਖਿਆ \ ਤਕਨਾਲੋਜੀ

ਸ੍ਰੀ ਚਮਕੌਰ ਸਾਹਿਬ / ਮੋਰਿੰਡਾ  , 5 ਮਈ ਭਟੋਆ 

ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਤ੍ਰਿਤੀਆ ਸੌਪਾਨ ਕੈਂਪ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕਾਊਟ ਇੰਚਾਰਜ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਅੱਜ ਸਵੇਰ ਦੀ ਸਭਾ ਦੇ ਵਿੱਚ 40 ਦੇ ਕਰੀਬ ਉਹਨਾਂ ਵਿਦਿਆਰਥੀਆਂ ਜਿਨਾਂ ਨੇ ਪਿਛਲੇ ਵਰੇ ਸਕਾਊਟ ਗਾਈਡ ਦਾ ਤ੍ਰਿਤੀਆ ਸੌਪਾਨ ਕੈਂਪ ਸੁਰਿੰਦਰ ਸਿੰਘ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਅਤੇ ਪਰਮਿੰਦਰ ਕੌਰ ਜਿਲਾ ਆਰਗੇਨਾਈਜ਼ਿੰਗ ਕਮਿਸ਼ਨਰ ਗਾਈਡ ਦੀ ਅਗਵਾਈ ਵਿੱਚ ਲਗਾਇਆ ਸੀ, ਉਹਨਾਂ ਨੂੰ ਸਰਟੀਫਿਕੇਟਾਂ ਦੀ ਵੰਡ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਸਕਾਊਟ ਅਤੇ ਗਾਈਡ ਮੁਹਿੰਮ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਇਹ ਮੁਹਿੰਮ ਵਿਦਿਆਰਥੀਆਂ ਵਿੱਚ ਮਾਨਵਤਾ ਦੀ ਭਲਾਈ ਦੀ ਭਾਵਨਾ ਭਰਦੀ ਹੈ ਤੇ ਇਸ ਦਾ ਸੰਦੇਸ਼ ਦਿੰਦੀ ਹੈ ਦਿੰਦੀ ਹੈ। ਤ੍ਰਿਤਿਆ ਸੋਪਾਨ ਕੈਂਪ ਲਗਾਉਣ ਵਾਲੇ ਸਾਰੇ ਵਿਦਿਆਰਥੀ ਹੁਣ ਰਾਜ ਪੁਰਸਕਾਰ ਕੈਂਪ ਜੋ ਕਿ ਤਾਰਾ ਦੇਵੀ ਸ਼ਿਮਲਾ ਵਿਖੇ ਲੱਗਦਾ ਹੈ , ਨੂੰ ਲਗਾਉਣ ਲਈ ਯੋਗ ਹੋ ਗਏ ਹਨ । ਇਸ ਮੌਕੇ ਸਕੂਲ ਸਟਾਫ ਵਿਚ ਕੁਲਦੀਪ ਕੌਰ ,ਮੋਨਿਕਾ ਸ਼ਰਮਾ, ਸੁਰੀਨਾ ਰਾਏ, ਮਨਿੰਦਰ ਕੌਰ, ਸੁਰਮੁਖ ਸਿੰਘ ਮਜਾਤੜੀ, ਲਖਵਿੰਦਰ ਸਿੰਘ, ਵਰਿੰਦਰ ਵਰਮਾ, ਜਸਵਿੰਦਰ ਕੌਰ, ਰੋਜੀ ਰਾਣੀ ,ਪਾਰੁਲ ਨੰਦਾ, ਦਵਿੰਦਰ ਪਾਲ ਸਿੰਘ ਬਰਾੜ, ਮੋਨਿਕਾ ਗੁਪਤਾ, ਗੁਰਮਿੰਦਰ ਸਿੰਘ ਹੁੰਦਲ ਪਮੌਰ, ਲਵਪੁਨੀਤ ਸਿੰਘ ਢਿੱਲੋਂ,ਹਰਿੰਦਰ ਕੁਮਾਰ ਕਾਈਨੌਰ, ਲਖਬੀਰ ਸਿੰਘ ਰੰਗੀਆਂ, ਸੂਬੇਦਾਰ ਮੇਜਰ ਕੁਲਵਿੰਦਰ ਸਿੰਘ ਦੁੱਮਣਾ ਕੈਪਸ ਮੈਨੇਜਰ, ਸ਼ਸ਼ਮਿਤਾ ,ਸਤਪਾਲ ਸਿੰਘ ,ਜਸਪਾਲ ਕੌਰ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।