ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ


6 ਜੁਲਾਈ 1892 ਨੂੰ ਦਾਦਾਭਾਈ ਨੌਰੋਜੀ ਬ੍ਰਿਟਿਸ਼ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਕਾਲੇ ਅਤੇ ਭਾਰਤੀ ਬਣੇ
ਚੰਡੀਗੜ੍ਹ, 6 ਜੁਲਾਈ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ‘ਚ 6 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 6 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-

*ਅੱਜ ਦੇ ਦਿਨ 1885 ਵਿੱਚ ਮਹਾਨ ਵਿਗਿਆਨੀ ਲੂਈ ਪਾਸਚਰ ਨੇ ਪਹਿਲੀ ਵਾਰ ਐਂਟੀ-ਰੇਬੀਜ਼ ਟੀਕੇ ਦੀ ਵਰਤੋਂ ਕੀਤੀ।

*6 ਜੁਲਾਈ 1901 ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਹੋਇਆ।

*ਅੱਜ ਦੇ ਦਿਨ 1935 ਵਿੱਚ ਤਿੱਬਤੀ ਭਾਈਚਾਰੇ ਦੇ 14ਵੇਂ ਅਤੇ ਮੌਜੂਦਾ ਗੁਰੂ, ਦਲਾਈ ਲਾਮਾ ਤੇਨਜਿਨ ਗਿਆਤਸੋ ਦਾ ਜਨਮ ਹੋਇਆ।

*6 ਜੁਲਾਈ ਦੇ ਦਿਨ 1944 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਪਹਿਲੀ ਵਾਰ ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਕਿਹਾ।

*6 ਜੁਲਾਈ 1892 ਨੂੰ ਦਾਦਾਭਾਈ ਨੌਰੋਜੀ ਬ੍ਰਿਟਿਸ਼ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਕਾਲੇ ਅਤੇ ਭਾਰਤੀ ਬਣੇ।

*ਇਸੇ ਦਿਨ 1947 ਵਿੱਚ ਸੋਵੀਅਤ ਯੂਨੀਅਨ ਵਿੱਚ AK-47 ਰਾਈਫਲਾਂ ਦਾ ਉਤਪਾਦਨ ਸ਼ੁਰੂ ਹੋਇਆ।

*6 ਜੁਲਾਈ 1959 ਨੂੰ ਵੇਲੋਰ ਹਸਪਤਾਲ ਵਿੱਚ ਪਹਿਲੀ ਸਫਲ ਓਪਨ ਹਾਰਟ ਸਰਜਰੀ ਕੀਤੀ ਗਈ।

*6 ਜੁਲਾਈ 1946 ਨੂੰ ਮਹਾਨ ਨੈਤਿਕ ਦਾਰਸ਼ਨਿਕ ਪੀਟਰ ਸਿੰਗਰ ਦਾ ਜਨਮ ਹੋਇਆ।

*ਅੱਜ ਦੇ ਦਿਨ 1986 ਨੂੰ ਭਾਰਤੀ ਸਿਆਸਤਦਾਨ ਬਾਬੂ ਜਗਜੀਵਨ ਰਾਮ ਦਾ ਦਿਹਾਂਤ ਹੋ ਗਿਆ ਸੀ।

*6 ਜੁਲਾਈ ਵਾਲੇ ਦਿਨ ਹੀ 2002 ਵਿੱਚ ਪ੍ਰਸਿੱਧ ਭਾਰਤੀ ਉਦਯੋਗਪਤੀ ਧੀਰੂਭਾਈ ਅੰਬਾਨੀ ਦਾ ਦਿਹਾਂਤ ਹੋਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।