ਕਰਵਾ ਚੌਥ: ਪੰਜਾਬ ਦੇ ਪ੍ਰਮੁੱਖ ਸ਼ਹਿਰ ‘ਚ ਕਦੋਂ ਦਿੱਸੇਗਾ ਚੰਨ, ਪੜ੍ਹੋ ਵੇਰਵਾ

ਪੰਜਾਬ

ਚੰਡੀਗੜ੍ਹ, 10 ਅਕਤੂਬਰ: ਦੇਸ਼ ਕਲਿਕ ਬਿਊਰੋ :

ਅੱਜ ਪੂਰੇ ਭਾਰਤ ‘ਚ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਅਨੁਸਾਰ ਇਹ ਦਿਨ ਵਿਆਹੁਤਾ ਔਰਤਾਂ ਲਈ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਸੁਹਾਗਣ ਔਰਤਾਂ 16 ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੀਆਂ ਹਨ। ਕਰਵਾ ਚੌਥ ਸਿਰਫ਼ ਵਰਤ ਨਹੀਂ, ਸਗੋਂ ਪਤੀ-ਪਤਨੀ ਦੇ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਵੀ ਹੈ।

ਇਹ ਤਿਉਹਾਰ ਖ਼ਾਸ ਤੌਰ ‘ਤੇ ਪੰਜਾਬ ਸਮੇਤ ਉੱਤਰ ਭਾਰਤ ਦੇ ਸੂਬਿਆਂ ‘ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜੇਕਰ ਮੌਸਮ ਠੀਕ ਰਿਹਾ ਤਾਂ ਚੰਦਰਮਾ ਜਲੰਧਰ ’ਚ ਰਾਤ 8.09 ਵਜੇ, ਫਰੀਦਕੋਟ ਤੇ ਬਠਿੰਡਾ ਵਿਚ 8.19, ਮੁਕਤਸਰ ’ਚ 8.20, ਮੋਗਾ 8.17, ਫਾਜ਼ਿਲਕਾ 8.22, ਫਿਰੋਜ਼ਪੁਰ 8.18, ਅੰਮ੍ਰਿਤਸਰ 8.15, ਹੁਸ਼ਿਆਰਪੁਰ 8.11, ਰੋਪੜ 8.10, ਪਟਿਆਲਾ 8.13, ਕਪੂਰਥਲਾ 8.14, ਨਵਾਂਸ਼ਹਿਰ 8.12, ਚੰਡੀਗੜ੍ਹ ‘ਚ 8.10 ਵਜੇ ਦਿਖਾਈ ਦੇਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।