ਵੱਡੀ ਖ਼ਬਰ: ਭਾਰੀ ਮੀਂਹ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ 54 ਲੋਕਾਂ ਦੀ ਮੌਤ

ਰਾਸ਼ਟਰੀ
  • ਭਿਆਨਕ ਤੂਫ਼ਾਨ ਤੇ ਅਸਮਾਨੀ ਬਿਜਲੀ ਨੇ ਲਈ 54 ਲੋਕਾਂ ਦੀ ਜਾਨ; ਕਈ ਘਰ ਹੋਏ ਤਬਾਹ

ਲਖਨਊ- ਉੱਤਰ ਪ੍ਰਦੇਸ਼ ਵਿੱਚ ਬੁੱਧਵਾਰ ਦੇਰ ਸ਼ਾਮ ਆਇਆ ਤੇਜ਼ ਹਨੇਰੀ-ਤੂਫ਼ਾਨ ਕਈ ਲੋਕਾਂ ਲਈ ਕਾਲ ਬਣ ਕੇ ਆਇਆ। ਇਸ ਦੌਰਾਨ ਕਈ ਵੱਡੇ-ਵੱਡੇ ਦਰੱਖਤ ਜੜ੍ਹੋਂ ਉਖੜ ਗਏ ਅਤੇ ਕਈ ਥਾਵਾਂ ‘ਤੇ ਕੱਚੇ ਘਰ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਏ।

ਯੂਪੀ ਵਿੱਚ ਕੱਲ੍ਹ ਕਈ ਥਾਵਾਂ ‘ਤੇ ਘਰਾਂ ਦੀਆਂ ਦੀਵਾਰਾਂ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿੱਥੇ ਮਲਬੇ ਹੇਠ ਦੱਬਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਆਫ਼ਤ ਕਾਰਨ ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਸਮਾਨੀ ਬਿਜਲੀ ਡਿੱਗਣ ਕਾਰਨ ਵੀ ਕਈ ਲੋਕਾਂ ਦੀ ਜਾਨ ਜਾਣ ਦੀ ਖ਼ਬਰ ਹੈ।

ਮਿਲੀ ਜਾਣਕਾਰੀ ਅਨੁਸਾਰ, ਯੂਪੀ ਦੇ ਭਦੋਹੀ ਜ਼ਿਲ੍ਹੇ ਵਿੱਚ ਭਿਆਨਕ ਤੂਫ਼ਾਨ ਕਾਰਨ ਵਾਪਰੀਆਂ ਘਟਨਾਵਾਂ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਸ ਕੁਦਰਤੀ ਆਫ਼ਤ ਨੇ 16 ਪਸ਼ੂਆਂ ਦੀ ਵੀ ਜਾਨ ਲੈ ਲਈ ਹੈ।

ਸ਼ਾਮ ਨੂੰ ਕਰੀਬ 5:30 ਵਜੇ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਤੇਜ਼ ਹਵਾਵਾਂ ਚੱਲਣ ਲੱਗੀਆਂ। ਕਈ ਇਲਾਕਿਆਂ ਵਿੱਚ ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਠੱਪ ਹੋ ਗਈ।

ਭਦੋਹੀ ਦੇ ਸੂਰੀਆਵਾਂ ਥਾਣਾ ਖੇਤਰ ਦੇ ਖੜਗਸੇਨਪੱਟੀ ਵਿੱਚ ਇੱਕ ਮਕਾਨ ਉੱਤੇ ਦਰੱਖਤ ਡਿੱਗਣ ਕਾਰਨ ਇੱਕ ਔਰਤ ਅਤੇ ਉਸਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ।

ਇਸੇ ਤਰ੍ਹਾਂ ਔਰਾਈ ਥਾਣਾ ਖੇਤਰ ਵਿੱਚ ਵੀ ਦਰੱਖਤ ਡਿੱਗਣ ਕਾਰਨ ਉਸ ਦੇ ਹੇਠਾਂ ਖੜ੍ਹੇ ਲੋਕਾਂ ਦੀ ਜਾਨ ਚਲੀ ਗਈ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।