BREAKING: ਪੰਜਾਬ ਸਰਕਾਰ ਦਾ ਵੱਡਾ ਹਮਲਾ, ਕਿਹਾ- ਚੰਡੀਗੜ੍ਹ ‘ਚ ਵਧੇ ਅਪਰਾਧ ਲਈ ਭਾਜਪਾ ਜਿੰਮੇਵਾਰ

ਪੰਜਾਬ

  • “ਸਿਟੀ ਬਿਊਟੀਫੁਲ ‘ਚ ਕਤਲੋਗਾਰਤ ਲਈ ਭਾਜਪਾ ਸਿੱਧੇ ਤੌਰ ‘ਤੇ ਜ਼ਿੰਮੇਵਾਰ”- ਹਰਪਾਲ ਚੀਮਾ
  • ਵਿੱਤ ਮੰਤਰੀ ਦਾ ਇਲਜ਼ਾਮ: ਚੰਡੀਗੜ੍ਹ ਪ੍ਰਸ਼ਾਸਨ ਰਾਹੀਂ ਭਾਜਪਾ ਦੇ ਰਹੀ ਹੈ ਗੈਂਗਸਟਰਵਾਦ ਨੂੰ ਵਧਾਵਾ
  • ਪੰਜਾਬ ਸਰਕਾਰ ਦੀ ਪ੍ਰਾਪਤੀ: ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਜੰਗ ਜਾਰੀ

ਚੰਡੀਗੜ੍ਹ, 14 ਮਈ 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ (ਬੀਜੇਪੀ) ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ਚੀਮਾ ਨੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਈ ਗੰਭੀਰ ਇਲਜ਼ਾਮ ਲਾਏ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਡੀਗੜ੍ਹ, ਜਿਸ ਨੂੰ ‘ਸਿਟੀ ਬਿਊਟੀਫੁਲ’ ਕਿਹਾ ਜਾਂਦਾ ਹੈ, ਵਿੱਚ ਅੱਜ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਅਤੇ ਅਪਰਾਧਿਕ ਗਤੀਵਿਧੀਆਂ ਬੇਹੱਦ ਚਿੰਤਾਜਨਕ ਹਨ। ਚੀਮਾ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੰਡੀਗੜ੍ਹ ‘ਤੇ ਸਾਰਾ ਕੰਟਰੋਲ ਭਾਜਪਾ ਦਾ ਹੈ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਾਜਪਾ ਜਾਣਬੁੱਝ ਕੇ ਗੈਂਗਸਟਰਵਾਦ ਨੂੰ ਵਧਾਵਾ ਦੇ ਰਹੀ ਹੈ।

ਆਪਣੀ ਸਰਕਾਰ ਦਾ ਪੱਖ ਰੱਖਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖ਼ਤ ਮੁਹਿੰਮਾਂ ਚਲਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਲਗਾਤਾਰ ਅਪਰਾਧੀਆਂ ਨੂੰ ਨੱਥ ਪਾ ਰਹੀ ਹੈ, ਜਦਕਿ ਚੰਡੀਗੜ੍ਹ ਪ੍ਰਸ਼ਾਸਨ (ਜੋ ਕੇਂਦਰ ਅਧੀਨ ਹੈ) ਅਪਰਾਧੀਆਂ ਨੂੰ ਰੋਕਣ ਵਿੱਚ ਨਾਕਾਮ ਰਿਹਾ ਹੈ।

 

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।