ਨਵੀਂ ਦਿੱਲੀ, 15 ਮਈ: ਅੱਜ 15 ਮਈ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, ਇੱਕ ਕਿਲੋ ਚਾਂਦੀ ₹19,693 ਡਿੱਗ ਕੇ ₹2.68 ਲੱਖ ਹੋ ਗਈ, ਜੋ ਵੀਰਵਾਰ ਨੂੰ ₹2.87 ਲੱਖ ਸੀ।
ਇਸ ਦੌਰਾਨ, 24 ਕੈਰੇਟ ਸੋਨੇ ਦਾ 10 ਗ੍ਰਾਮ ₹3,000 ਡਿੱਗ ਕੇ ₹1.58 ਲੱਖ ਹੋ ਗਿਆ ਹੈ। ਇਸ ਤੋਂ ਪਹਿਲਾਂ, 16 ਅਪ੍ਰੈਲ ਨੂੰ, ਇਹ ₹1.61 ਲੱਖ ਸੀ। ਸੋਨਾ 106 ਦਿਨਾਂ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ ਤੋਂ 17,962 ਰੁਪਏ ਡਿੱਗਿਆ ਹੈ। 29 ਜਨਵਰੀ ਨੂੰ, ਸੋਨੇ ਦੀ ਕੀਮਤ 1 ਲੱਖ 76 ਹਜ਼ਾਰ ਪ੍ਰਤੀ 10 ਗ੍ਰਾਮ ਸੀ ਉੱਥੇ ਹੀ ਚਾਂਦੀ ਆਪਣੇ ਸਭ ਤੋਂ ਉੱਚੇ ਪੱਧਰ ਤੋਂ 1,18,433 ਰੁਪਏ ਡਿੱਗੀ ਹੈ। ਉੱਥੇ ਹੀ ਚਾਂਦੀ ਦੀ ਕੀਮਤ 3.86 ਲੱਖ ਪ੍ਰਤੀ ਕਿਲੋਗ੍ਰਾਮ ਸੀ।
ਐਤਵਾਰ ਨੂੰ ਕਰਨਾਟਕ ਅਤੇ ਤੇਲੰਗਾਨਾ ਵਿੱਚ ਰੈਲੀਆਂ ਵਿੱਚ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਸੀ।



