Breaking: 1 ਕਰੋੜ ਰੁਪਏ ਦੀ ਨਕਦੀ, 19 ਲਗਜ਼ਰੀ ਕਾਰਾਂ ਜ਼ਬਤ: ਸਾਈਬਰ ਧੋਖਾਧੜੀ ਕਰਨ ਵਾਲੇ 132 ਜਣੇ ਗ੍ਰਿਫ਼ਤਾਰ

ਪੰਜਾਬ

ਲੁਧਿਆਣਾ, 15 ਮਈ: ਲੁਧਿਆਣਾ ਵਿੱਚ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਨੈੱਟਵਰਕ ਨਾਲ ਜੁੜੇ ਧੋਖਾਧੜੀ ਕਰਨ ਵਾਲਿਆਂ 132 ਜਣਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਸਟਰਮਾਈਂਡ ਦਿੱਲੀ ਅਤੇ ਗੁਜਰਾਤ ਦੇ ਵਸਨੀਕ ਹਨ। ਪੁਲਿਸ ਨੇ ਉਨ੍ਹਾਂ ਤੋਂ ਲਗਭਗ 1 ਕਰੋੜ 7 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ, 98 ਲੈਪਟਾਪ, 229 ਮੋਬਾਈਲ ਫੋਨ, 19 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ ਅਤੇ 300 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ। ਧੋਖਾਧੜੀ ਕਰਨ ਵਾਲਿਆਂ ਦੇ ਇਸ ਗਿਰੋਹ ਨੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ।

ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਮਾਈਕ੍ਰੋਸਾਫਟ ਦੇ ਨਾਮ ‘ਤੇ ਵਿਦੇਸ਼ੀਆਂ ਦੇ ਕੰਪਿਊਟਰ ਸਕ੍ਰੀਨਾਂ ‘ਤੇ ਜਾਅਲੀ ਵਾਇਰਸ ਅਤੇ ਸੁਰੱਖਿਆ ਚੇਤਾਵਨੀਆਂ ਭੇਜਦੇ ਸੀ। ਸਕ੍ਰੀਨ ‘ਤੇ ਇੱਕ ਜਾਅਲੀ ਕਸਟਮਰ ਕੇਅਰ ਨੰਬਰ ਵੀ ਪ੍ਰਦਰਸ਼ਿਤ ਦਿਖਾਇਆ ਜਾਂਦਾ ਸੀ। ਜਦੋਂ ਉਸ ਨੰਬਰ ‘ਤੇ ਕਾਲ ਕੀਤੀ ਜਾਂਦੀ ਸੀ, ਤਾਂ ਕਾਲ ਸਿੱਧੇ X-Lite ਸਾਫਟਵੇਅਰ ਰਾਹੀਂ ਧੋਖਾਧੜੀ ਕਰਨ ਵਾਲਿਆਂ ਨੂੰ ਭੇਜ ਦਿੱਤੀ ਜਾਂਦੀ ਸੀ। ਫਿਰ ਮੁਲਜ਼ਮ ਤਕਨੀਕੀ ਸਹਾਇਤਾ ਕਰਮਚਾਰੀਆਂ ਵਜੋਂ ਪੇਸ਼ ਹੁੰਦੇ ਸਨ ਅਤੇ ਉਪਭੋਗਤਾਵਾਂ ਨੂੰ ਅਲਟਰਾਵਿਊਅਰ ਵਰਗੇ ਰਿਮੋਟ ਐਕਸੈਸ ਸਾਫਟਵੇਅਰ ਡਾਊਨਲੋਡ ਕਰਨ ਲਈ ਮਜਬੂਰ ਕਰਦੇ ਸਨ, ਜਿਸ ਨਾਲ ਮੋਬਾਈਲ ਫੋਨ ਦਾ ਪੂਰਾ ਕੰਟਰੋਲ ਆਪਣੇ ਹੱਥ ‘ਚ ਲੈ ਲੈਂਦੇ ਸੀ।

ਇਸ ਤੋਂ ਬਾਅਦ, ਉਹ ਲੋਕਾਂ ਨੂੰ ਜਾਅਲੀ ਸਕੈਨ ਅਤੇ ਜਾਅਲੀ ਪੌਪ-ਅੱਪ ਦਿਖਾ ਕੇ ਡਰਾਉਂਦੇ ਸਨ। ਉਨ੍ਹਾਂ ਨੂੰ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਦਾ ਬੈਂਕ ਖਾਤਾ ਜਾਂ ਈਮੇਲ ਹੈਕ ਹੋ ਗਿਆ ਹੈ, ਜਾਂ ਉਨ੍ਹਾਂ ਦੇ ਕੰਪਿਊਟਰਾਂ ‘ਤੇ ਬਾਲ ਪੋਰਨੋਗ੍ਰਾਫੀ ਸਮੱਗਰੀ ਮਿਲੀ ਹੈ। ਉਹ ਇਸ ਡਰ ਦਾ ਫਾਇਦਾ ਉਠਾ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਸਨ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਰੇਕ ਟੀਮ ਵਿੱਚ ਛੇ ਮੈਂਬਰ ਹੁੰਦੇ ਹਨ। ਓਪਨਰ ਸਿਸਟਮ ਐਕਸੈਸ ਪ੍ਰਾਪਤ ਕਰਕੇ ਪੀੜਤਾਂ ਨੂੰ ਧੋਖਾ ਦਿੰਦੇ ਸਨ। ਫੇਰ ਖੁਦ ਬੈਂਕ ਅਧਿਕਾਰੀਆਂ ਵਜੋਂ ਪੇਸ਼ ਕਰਦੇ ਸਨ ਅਤੇ ਪੈਸੇ ਟ੍ਰਾਂਸਫਰ ਦੀ ਕਰਵਾਉਂਦੇ ਸਨ। ਹਰੇਕ ਆਪਰੇਟਰ ਰੋਜ਼ਾਨਾ ਔਸਤਨ ਅੱਠ ਤੋਂ ਦਸ ਕਾਲਾਂ ਦਾ ਪ੍ਰਬੰਧਨ ਕਰਦਾ ਸੀ। ਸੈਂਟਰ ਦੇ ਕਰਮਚਾਰੀਆਂ ਨੂੰ ਇੱਕ ਨਿਸ਼ਚਿਤ ਤਨਖਾਹ ਅਤੇ ਇਨਾਮ ਦਿੱਤੇ ਜਾਂਦੇ ਸਨ। ਇੱਕ ਟੀਮ ਦੀ ਰੋਜ਼ਾਨਾ ਆਮਦਨ ਲਗਭਗ 20 ਲੱਖ ਰੁਪਏ ਸੀ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਪੁਲਿਸ ਟੀਮ ਨੇ 13 ਮਈ, 2026 ਨੂੰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 318(4), 319(2), 336(3), 61(2) ਅਤੇ ਆਈਟੀ ਐਕਟ ਦੀ ਧਾਰਾ 66-ਸੀ, 66-ਡੀ, ਅਤੇ 75 ਦੇ ਤਹਿਤ 132 ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਕੁਝ ਕਾਲ ਸੈਂਟਰ ਵਿਦੇਸ਼ੀ ਨਾਗਰਿਕਾਂ ਨੂੰ ਔਨਲਾਈਨ ਧੋਖਾਧੜੀ ਲਈ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਬਾਅਦ, ਪੁਲਿਸ ਨੇ ਸੰਧੂ ਟਾਵਰ ਅਤੇ ਸਿਲਵਰ ਓਕ ਦੇ ਨੇੜੇ ਕਈ ਵਪਾਰਕ ਸਥਾਨਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ, ਪੁਲਿਸ ਟੀਮ ਨੇ ਲਗਭਗ ₹1.7 ਕਰੋੜ ਨਕਦ, 98 ਲੈਪਟਾਪ, 229 ਮੋਬਾਈਲ ਫੋਨ, 19 ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਅਤੇ 300 ਤੋਂ ਵੱਧ ਬੈਂਕ ਖਾਤੇ ਜ਼ਬਤ ਕੀਤੇ ਗਏ ਹਨ। ਆਮਦਨ ਕਰ ਵਿਭਾਗ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।