ਚੰਡੀਗੜ੍ਹ, 16 ਮਈ 2026: ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ Bhagwant Mann ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਤਾਂ ਪੈਟਰੋਲ-ਡੀਜ਼ਲ ਬਚਾਉਣ, ਵਿਦੇਸ਼ ਯਾਤਰਾਵਾਂ ਨਾ ਕਰਨ ਅਤੇ ‘ਵਰਕ ਫਰਾਮ ਹੋਮ’ ਕਰਨ ਦਾ ਸੁਨੇਹਾ ਦਿੰਦੇ ਹਨ, ਪਰ ਖ਼ੁਦ ਇਸ ਵੇਲੇ ਵਿਦੇਸ਼ (ਨੀਦਰਲੈਂਡ) ਦੇ ਦੌਰੇ ‘ਤੇ ਹਨ।
ਉਨ੍ਹਾਂ ਕਿਹਾ ਕਿ ਚੋਣਾਂ ਖ਼ਤਮ ਹੁੰਦਿਆਂ ਹੀ ਤੇਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਕਰ ਦਿੱਤਾ ਗਿਆ ਹੈ। ਦੇਸ਼ ਨੂੰ ‘ਵਿਸ਼ਵ ਗੁਰੂ’ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੇ ਅਸਲ ਵਿੱਚ ਦੇਸ਼ ਨੂੰ ਪਛਾੜ ਕੇ ਰੱਖ ਦਿੱਤਾ ਹੈ।



