ਵੱਡੀ ਖ਼ਬਰ: ਭਾਰਤ ਸਮੇਤ ਪੰਜ ਦੇਸ਼ਾਂ ‘ਚ ਭੂਚਾਲ ਦੇ ਝਟਕੇ, ਸਵੇਰੇ ਕੰਬੀ ਧਰਤੀ; ਲੋਕਾਂ ਵਿੱਚ ਦਹਿਸ਼ਤ

Top Trending News ਕੌਮਾਂਤਰੀ ਰਾਸ਼ਟਰੀ

 

ਵੱਡੀ ਖ਼ਬਰ: ਭਾਰਤ ਸਮੇਤ ਪੰਜ ਦੇਸ਼ਾਂ ‘ਚ ਭੂਚਾਲ ਦੇ ਝਟਕੇ, ਸਵੇਰੇ ਕੰਬੀ ਧਰਤੀ; ਲੋਕਾਂ ਵਿੱਚ ਦਹਿਸ਼ਤ

ਨਵੀਂ ਦਿੱਲੀ 24 ਨਵੰਬਰ 2026

ਭਾਰਤ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਚੀਨ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ ਜਦੋਂ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ ਤਾਂ ਅਚਾਨਕ ਧਰਤੀ ਕੰਬਣ ਕਾਰਨ ਲੋਕਾਂ ਵਿੱਚ ਘਬਰਾਹਟ ਫੈਲ ਗਈ। ਝਟਕੇ ਲਗਭਗ ਦੋ ਸਕਿੰਟ ਤੱਕ ਮਹਿਸੂਸ ਕੀਤੇ ਗਏ। ਹਾਲਾਂਕਿ, ਮੁੱਢਲੀਆਂ ਜਾਣਕਾਰੀਆਂ ਅਨੁਸਾਰ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਮਿਲੀ ਜਾਣਕਾਰੀ ਅਨੁਸਾਰ ਭੂਚਾਲ ਸਵੇਰੇ ਲਗਭਗ 7 ਵੱਜ ਕੇ 4 ਮਿੰਟ ’ਤੇ ਨੇਪਾਲ ਦੇ ਕੋਸ਼ੀ ਖੇਤਰ ਵਿੱਚ ਆਇਆ। ਇਸ ਦੇ ਝਟਕੇ ਭਾਰਤ ਦੇ ਕਈ ਇਲਾਕਿਆਂ ਤੱਕ ਮਹਿਸੂਸ ਕੀਤੇ ਗਏ। ਖ਼ਾਸ ਕਰਕੇ ਬਿਹਾਰ ਵਿੱਚ ਲੋਕਾਂ ਨੇ ਧਰਤੀ ਹਿੱਲਣ ਦੀ ਸ਼ਿਕਾਇਤ ਕੀਤੀ। ਇਸ ਤੋਂ ਇਲਾਵਾ ਸਿੱਕਮ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਨੇਪਾਲ ਤੋਂ ਇਲਾਵਾ ਭੂਟਾਨ, ਬੰਗਲਾਦੇਸ਼ ਅਤੇ ਚੀਨ ਵਿੱਚ ਵੀ ਧਰਤੀ ਕੰਬਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਝਟਕੇ ਮਹਿਸੂਸ ਹੁੰਦਿਆਂ ਹੀ ਕਈ ਥਾਵਾਂ ’ਤੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ।

ਵਿਗਿਆਨੀਆਂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਭੂਚਾਲ ਦੀ ਸਥਿਤੀ ਵਿੱਚ ਸੁਰੱਖਿਆ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।