Punjab Youth Congress! BREAKING- ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਸ਼ੁਭਮ ਸ਼ਰਮਾ
Punjab Youth Congress! ਚੰਡੀਗੜ੍ਹ, 22 ਜੂਨ 2026 – ਪੰਜਾਬ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ, ਜਿਸ ਵਿੱਚ ਸ਼ੁਭਮ ਸ਼ਰਮਾ ‘ਸ਼ੁਭੀ’ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ ਹੈ। ਬੇਹੱਦ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਵਿੱਚ ਸ਼ੁਭਮ ਸ਼ਰਮਾ ਨੇ ਆਪਣੇ ਵਿਰੋਧੀ ਨੂੰ ਪਛਾੜ ਕੇ ਇਹ ਵੱਕਾਰੀ ਅਹੁਦਾ ਹਾਸਲ ਕੀਤਾ ਹੈ।
ਸ਼ੁਭਮ ਸ਼ਰਮਾ ‘ਸ਼ੁਭੀ’ ਨੇ 3,800 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ। ਇਸ ਸਖ਼ਤ ਮੁਕਾਬਲੇ ਵਿੱਚ ਸ਼ੁਭਮ ਸ਼ਰਮਾ ਦੇ ਹੱਕ ਵਿੱਚ ਕੁੱਲ 1,60,154 ਵੋਟਾਂ ਪਈਆਂ। ਦੂਜੇ ਪਾਸੇ ਜ਼ੋਰਦਾਰ ਟੱਕਰ ਦੇਣ ਵਾਲੇ ਉਮੀਦਵਾਰ ਗਗਨਦੀਪ ਨੂੰ 1,56,271 ਵੋਟਾਂ ਹਾਸਲ ਹੋਈਆਂ।
ਇਸ ਸ਼ਾਨਦਾਰ ਜਿੱਤ ਤੋਂ ਤੁਰੰਤ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵ-ਨਿਯੁਕਤ ਯੂਥ ਕਾਂਗਰਸ ਪ੍ਰਧਾਨ ਸ਼ੁਭਮ ਸ਼ਰਮਾ ‘ਸ਼ੁਭੀ’ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।



