ਰੁਦ੍ਰਪ੍ਰਯਾਗ ਵਿਵਾਦ: CM ਮਾਨ ਨੇ ਉੱਤਰਾਖੰਡ ਦੇ ਸੀ.ਐਮ. ਨਾਲ ਕੀਤੀ ਗੱਲਬਾਤ; ਸ਼ਾਂਤੀਪੂਰਨ ਹੱਲ ਕੱਢਣ ‘ਤੇ ਦਿੱਤਾ ਜ਼ੋਰ

Top Trending News ਪੰਜਾਬ ਰਾਸ਼ਟਰੀ

 

ਰੁਦ੍ਰਪ੍ਰਯਾਗ ਵਿਵਾਦ: CM ਮਾਨ ਨੇ ਉੱਤਰਾਖੰਡ ਦੇ ਸੀ.ਐਮ. ਨਾਲ ਕੀਤੀ ਗੱਲਬਾਤ; ਸ਼ਾਂਤੀਪੂਰਨ ਹੱਲ ਕੱਢਣ ‘ਤੇ ਦਿੱਤਾ ਜ਼ੋਰ

ਮੁੱਖ ਮੰਤਰੀ ਦੀ ਸਿੱਖ ਸੰਗਤ ਨੂੰ ਅਪੀਲ- ਪੰਜਾਬ ਸਰਕਾਰ ਹਰ ਵੇਲੇ ਮਦਦ ਲਈ ਤਿਆਰ

ਚੰਡੀਗੜ੍ਹ 22 ਜੂਨ, 2026

ਉੱਤਰਾਖੰਡ ਦੇ ਰੁਦ੍ਰਪ੍ਰਯਾਗ ਵਿੱਚ ਨਿਹੰਗ ਸਿੰਘਾਂ ਅਤੇ ਸਥਾਨਕ ਵਪਾਰੀਆਂ ਵਿਚਕਾਰ ਹੋਏ ਤਾਜ਼ਾ ਵਿਵਾਦ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਮਾਨ ਵੱਲੋਂ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ ਗਈ ਹੈ, ਤਾਂ ਜੋ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕੇ।

ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਹੋਈ ਇਸ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਕਿਸੇ ਇੱਕ ਪੱਖੀ ਕਾਰਵਾਈ ਦੀ ਬਜਾਏ, ਦੋਵਾਂ ਧਿਰਾਂ (ਨਿਹੰਗ ਸਿੰਘਾਂ ਅਤੇ ਸਥਾਨਕ ਵਪਾਰੀਆਂ) ਦਾ ਪੱਖ ਪੂਰੀ ਸੁਹਿਰਦਤਾ ਨਾਲ ਸੁਣਿਆ ਜਾਵੇ। ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਦੀ ਗੱਲ ਸੁਣ ਕੇ ਹੀ ਕੋਈ ਨਿਰਪੱਖ ਫੈਸਲਾ ਲਿਆ ਜਾਣਾ ਚਾਹੀਦਾ ਹੈ। “ਇਸ ਪੂਰੇ ਮਾਮਲੇ ਦਾ ਸ਼ਾਂਤੀਪੂਰਨ ਹੱਲ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ।”

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰਾਖੰਡ ਵਿੱਚ ਰਹਿ ਰਹੀ ਸਿੱਖ ਸੰਗਤ ਨੂੰ ਵੀ ਸ਼ਾਂਤੀ ਅਤੇ ਸੰਜਮ ਬਣਾਈ ਰੱਖਣ ਦੀ ਖ਼ਾਸ ਅਪੀਲ ਕੀਤੀ ਹੈ। ਉਨ੍ਹਾਂ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਂ ਸਮਾਜਿਕ ਮਦਦ ਲਈ ਹਮੇਸ਼ਾ ਤਿਆਰ-ਬਰ-ਤਿਆਰ ਹੈ।

ਇਸ ਗੱਲਬਾਤ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਉੱਤਰਾਖੰਡ ਪ੍ਰਸ਼ਾਸਨ ਦੋਵਾਂ ਧਿਰਾਂ ਨੂੰ ਬਿਠਾ ਕੇ ਇਸ ਮਸਲੇ ਦਾ ਕੋਈ ਸਨਮਾਨਜਨਕ ਅਤੇ ਸੁਖਾਵਾਂ ਹੱਲ ਜਲਦ ਹੀ ਲੱਭ ਲਵੇਗਾ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।