ਵੱਡੀ ਖ਼ਬਰ: ਸੀਨੀਅਰ ਲੀਡਰ ਦੇ ਘਰੋਂ 3 ਕਿਲੋ ਸੋਨਾ ਬਰਾਮਦ! ਪੁਲਿਸ ਨੇ ਤੜਕੇ ਕੀਤੀ ਰੇਡ

Top Trending News ਰਾਸ਼ਟਰੀ

 

ਵੱਡੀ ਖ਼ਬਰ: ਸੀਨੀਅਰ ਲੀਡਰ ਦੇ ਘਰੋਂ 3 ਕਿਲੋ ਸੋਨਾ ਬਰਾਮਦ! ਪੁਲਿਸ ਨੇ ਤੜਕੇ ਕੀਤੀ ਰੇਡ

ਕੋਲਕਾਤਾ, 25 ਜੂਨ 2026

ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (TMC) ਦੀ ਸਰਕਾਰ ਦੀ ਵਿਦਾਈ ਤੋਂ ਬਾਅਦ, ਪਾਰਟੀ ਦੇ ਭ੍ਰਿਸ਼ਟ ਆਗੂਆਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈਆਂ ਦਾ ਦੌਰ ਜਾਰੀ ਹੈ। ਇਸੇ ਕੜੀ ਤਹਿਤ ਬੰਗਾਲ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਤ੍ਰਿਣਮੂਲ ਆਗੂ ਸਬਿਆਸਾਚੀ ਦੱਤਾ ਦੀ ਨਿਸ਼ਾਨਦੇਹੀ ‘ਤੇ ਨਾਦੀਆ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਟੀਨਾ ਭੌਮਿਕ ਦੇ ਘਰੋਂ ਭਾਰੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਹੈ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜਬਰਨ ਉਗਰਾਹੀ (ਵਸੂਲੀ) ਦੇ ਇੱਕ ਮਾਮਲੇ ਵਿੱਚ ਹਿਰਾਸਤ ‘ਚ ਲਏ ਗਏ ਤ੍ਰਿਣਮੂਲ ਆਗੂ ਸਬਿਆਸਾਚੀ ਦੱਤਾ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਸਨ। ਇਸੇ ਜਾਣਕਾਰੀ ਦੇ ਅਧਾਰ ‘ਤੇ ਬਿਧਾਨਨਗਰ ਨਾਰਥ ਪੁਲਿਸ ਥਾਣੇ ਦੀ ਇੱਕ ਵਿਸ਼ੇਸ਼ ਟੀਮ ਮੰਗਲਵਾਰ ਤੜਕੇ ਕਰੀਬ 3 ਵਜੇ ਸਬਿਆਸਾਚੀ ਦੱਤਾ ਨੂੰ ਨਾਲ ਲੈ ਕੇ ਨਾਦੀਆ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਟੀਨਾ ਭੌਮਿਕ ਦੇ ਨਿਵਾਸ ਸਥਾਨ ‘ਤੇ ਪਹੁੰਚੀ।

ਪੁਲਿਸ ਟੀਮ ਵੱਲੋਂ ਟੀਨਾ ਭੌਮਿਕ ਦੇ ਘਰ ਦੀ ਬਾਰੀਕੀ ਨਾਲ ਲਈ ਗਈ ਤਲਾਸ਼ੀ ਦੌਰਾਨ ਉੱਥੋਂ ਕਥਿਤ ਤੌਰ ‘ਤੇ 3 ਕਿੱਲੋ ਸੋਨਾ ਬਰਾਮਦ ਹੋਇਆ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜਬਰਨ ਵਸੂਲੀ ਦੇ ਮਾਮਲੇ ਵਿੱਚ ਸਬਿਆਸਾਚੀ ਦੱਤਾ ਕੋਲੋਂ ਅੱਗੇ ਦੀ ਪੁੱਛਗਿੱਛ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਸਾਹਮਣੇ ਆਇਆ ਹੈ।

ਰਾਜ ਵਿੱਚ ਸੱਤਾ ਬਦਲਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਅਚਨਚੇਤ ਅਤੇ ਵੱਡੀ ਕਾਰਵਾਈ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।